ਪੱਤਰਕਾਰਾਂ ‘ਤੇ ਦਰਜ ਮਾਮਲੇ ਨੂੰ ਰੱਦ ਕਰਾਉਣ ਲਈ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰਾ ਸੜਕਾਂ ‘ਤੇ ਉਤਰਿਆ

ਪੱਤਰਕਾਰਾਂ ‘ਤੇ ਦਰਜ ਮਾਮਲੇ ਨੂੰ ਰੱਦ ਕਰਾਉਣ ਲਈ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰਾ ਸੜਕਾਂ ‘ਤੇ ਉਤਰਿਆ

ਕਸਬਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਦੀ ਆਡੀਓ ਵਾਇਰਲ ਹੋਣ ਅਤੇ ਪੱਤਰਕਾਰ ਮਨਿੰਦਰ ਸਿੱਧੂ ਸਣੇ ਦੋ ਲੋਕਾਂ ‘ਤੇ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਬਠਿੰਡਾ ਵਿਖੇ ਵੱਡੀ ਗਿਣਤੀ ਵਿੱਚ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰਾ ਸੜਕਾਂ ‘ਤੇ ਉਤਰਿਆ ਅਤੇ ਸਰਕਾਰ ਨੂੰ ਸਿੱਧੀ ਚਤਾਵਨੀ ਦਿੱਤੀ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੱਤਰਕਾਰ ਮਨਿੰਦਰ ਸਿੱਧੂ ‘ਤੇ ਦਰਜ ਕੀਤਾ ਮਾਮਲਾ ਜੇਕਰ ਰੱਦ ਨਹੀਂ ਕੀਤਾ ਗਿਆ ਤਾਂ ਆਉਂਦੇ ਦਿਨ੍ਹਾਂ ਵਿੱਚ ਸਰਕਾਰ ਖਿਲਾਫ ਵੱਡੀ ਪੱਧਰ ‘ਤੇ ਮੋਰਚਾ ਖੋਲਿਆ ਜਾਵੇਗਾ

ਬਠਿੰਡਾ ਦੇ ਟੀਚਰ ਹੋਮ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਸੂਬਾ ਆਗੂ ਨੇ ਮਨਜੀਤ ਧਨੇਰ ਨੇ ਕਿਹਾ, ਕਿ ਲੋਕਾਂ ਦੀ ਆਵਾਜ਼ ਨੂੰ ਚੁੱਕਣ ਵਾਲੇ ਪੱਤਰਕਾਰਾਂ ਖਿਲਾਫ ਪਰਚਾ ਦਰਜ ਕਰਨਾ ਬਹੁਤ ਹੀ ਮੰਦਭਾਗਾ ਹੈ। ਮਨਜੀਤ ਧਨੇਰ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ, ਪਰ ਸੰਘਰਸ਼ਸ਼ੀਲ ਲੋਕ ਇਹ ਆਵਾਜ਼ ਕਿਸੇ ਵੀ ਹਾਲਾਤ ਵਿੱਚ ਨਹੀਂ ਦੱਬਣ ਦੇਣਗੇ। ਉਨ੍ਹਾਂ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਇਦਾਂ ਹੀ ਪੱਤਰਕਾਰਾਂ ਖਿਲਾਫ ਪਰਚੇ ਦਰਜ ਕੀਤੇ ਜਾਂਦੇ ਰਹੇ ਅਤੇ ਪੱਤਰਕਾਰ ਮਨਿੰਦਰ ਸਿੱਧੂ ਖਿਲਾਫ ਦਰਜ ਕੀਤਾ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਵੱਡੀ ਪੱਧਰ ‘ਤੇ ਸੂਬਾ ਭਰ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ