ਪੰਜਾਬ ਵਿੱਚ ਹੋ ਰਹੇ ਹਿੰਦੂਆਂ ਦੇ ਨਾਲ ਵਿਤਕਰੇ ਨੂੰ ਦੇਖਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਨੇਤਾਵਾਂ ਨੇ ਕੀਤੀ ਬੈਠਕ ,/ਆਸ਼ੀਸ਼ ਅਹੀਰ

ਪੰਜਾਬ ਵਿੱਚ ਹੋ ਰਹੇ ਹਿੰਦੂਆਂ ਦੇ ਨਾਲ ਵਿਤਕਰੇ ਨੂੰ ਦੇਖਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਨੇਤਾਵਾਂ ਨੇ ਕੀਤੀ ਬੈਠਕ ,/ਆਸ਼ੀਸ਼ ਅਹੀਰ

ਸ਼ਿਵ ਸੈਨਾ ਪੰਜਾਬ ਦੇ ਯੁਵਾ ਉਪ ਪ੍ਰਮੁੱਖ ਪੰਜਾਬ ਆਸ਼ੀਸ਼ ਅਹੀਰ ਨੇ ਪੱਤਰਕਾਰਾਂ ਨਾਲ ਗੱਲ ਕਰਦੇਆਂ ਦੱਸਿਆ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਿੰਦੂਆਂ l

ਨਾਲ ਪੰਜਾਬ ਦੇ ਵਿੱਚ ਚੌਥੇ ਦਰਜੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਕਿਸੇ ਵੀ ਸਮੁਦਾਏ ਦਾ ਕੋਈ ਵਿਅਕਤੀ ਹਿੰਦੂ ਸਮਾਜ ਦੇ ਦੇਵੀ ਦੇਵਤਿਆਂ ਦੇ ਪ੍ਰਤੀ ਆਪੱਤੀ ਜਨਕ ਪੋਸਟ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਜਾਂ ਫਿਰ ਸਨਾਤਨ ਧਰਮ ਤੇ ਕੋਈ ਟਿੱਪਣੀ ਕਰਦਾ ਹੈ ਤਾਂ ਉਸਦੇ ਉੱਤੇ ਕੰਪਲੇਂਟ ਦੇਣ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਪਰ ਜਦੋਂ ਹਿੰਦੂ ਸਮਾਜ ਦਾ ਕੋਈ ਵਿਅਕਤੀ ਉਸ ਦਾ ਜਵਾਬ ਸੋਸ਼ਲ ਮੀਡੀਆ ਰਾਹੀਂ ਦਿੰਦਾ ਹੈ ਤਾਂ ਉਹਨਾਂ ਤੇ ਹੇਟ ਸਪੀਚ ਦੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ ਜੋ ਕਿ ਪੰਜਾਬ ਵਿੱਚ ਹਿੰਦੂਆਂ ਨੂੰ ਦਬਾਉਣ ਦੀ ਸਾਜਿਸ਼ ਹੈ ਜਿਸ ਨੂੰ ਕਦੇ ਵੀ ਹਿੰਦੂ ਸਮਾਜ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼ਿਵ ਸੈਨਾ ਪੰਜਾਬ ਦੇ ਨੇਤਾਵਾਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿਹਾ ਕੀ ਜਦੋਂ ਵੀ ਕੋਈ ਹੇਠ ਸਪੀਚ ਦਾ ਮੁੱਦਾ ਆਉਂਦਾ ਹੈ ਉਸ ਦੇ ਵਿੱਚ ਦੋਨੋਂ ਪੱਖਾਂ ਦੀ ਜਾਂਚ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਹਿੰਦੂ ਸਮਾਜ ਦਾ ਵਿਅਕਤੀ ਕਦੀ ਵੀ ਕਿਸੇ ਧਰਮ ਦੀ ਆਸਥਾ ਦੇ ਉੱਪਰ ਗੱਲ ਨਹੀਂ ਕਰਦਾ ਜਿਸ ਦੇ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਪਰ ਜਦੋਂ ਕੋਈ ਸਾਡੇ ਸਮਾਜ ਜਾਂ ਸਾਡੇ ਧਰਮ ਦੇ ਬਾਰੇ ਅਪੱਤੀਜਨਕ ਗੱਲ ਕਰਦਾ ਹੈ ਉਸ ਦੇ ਉੱਤੇ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਹਿੰਦੂ ਸਮਾਜ ਨੂੰ ਵੀ ਇਸ ਗੱਲ ਦੀ ਸੰਤੁਸ਼ਟੀ ਹੋ ਸਕੇ ਕਿ ਪੰਜਾਬ ਦੇ ਵਿੱਚ ਪੰਜਾਬੀ ਹਿੰਦੂ ਗੁਲਾਮ ਨਹੀਂ ਹੈ ਇਸ ਮੌਕੇ ਸੰਗਠਨ ਮੰਤਰੀ ਮੁਕੇਸ਼ ਕੁਮਾਰ ਲਾਟੀ ਨੇ ਕਿਹਾ ਕੀ ਪੰਜਾਬ ਵਿੱਚ ਹਿੰਦੂ ਸਿੱਖ ਆਪਸੀ ਤਾਲਮੇਲ ਬਣਾ ਕੇ ਰਹਿ ਰਹੇ ਹਨ ਪਰ ਕੁਝ ਸ਼ਰਾਰਤੀ ਲੋਕ ਖਾਲਿਸਤਾਨ ਦੇ ਨਾਮ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਹਨ ਇਸ ਮੌਕੇ ਵਿਸ਼ਾਲ ਗਿੱਲ ਨਿਸ਼ੂ ਅਟਵਾਲ ਵਿਸ਼ਾਲ ਨੰਦਨ ਪੁਰ ਵਿੱਕੀ ਨਿਤਿਨ ਸਹੋਤਾ ਸੋਨੂ ਸਿੰਘ ਅੱਧੀ ਸ਼ਿਵ ਸੈਨਿਕ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ