ਪੰਜਾਬ ਨੂੰ ਮਿਲਿਆ ਨਵਾਂ ਪ੍ਰਮੁੱਖ ਸਕੱਤਰ, ਦੇਖੋ ਕਿਸਨੂੰ ਮਿਲੀ ਅਹਿਮ ਜਿੰਮੇਵਾਰੀ

ਪੰਜਾਬ ਨੂੰ ਮਿਲਿਆ ਨਵਾਂ ਪ੍ਰਮੁੱਖ ਸਕੱਤਰ, ਦੇਖੋ ਕਿਸਨੂੰ ਮਿਲੀ ਅਹਿਮ ਜਿੰਮੇਵਾਰੀ

ਜਾਣਕਾਰੀ ਅਨੁਸਾਰ ਵਿਵੇਕ ਪ੍ਰਤਾਪ ਸਿੰਘ ਆਈਏਐਸ ਕਾਕੁਮਨੂ ਸਿਵਾ ਪ੍ਰਸਾਦ ਦੇ ਨਾਲ ਉਦੋਂ ਤੱਕ ਕੰਮ ਕਰਨਗੇ ਜਦੋਂ ਤੱਕ ਆਈਏਐਸ ਕਾਕੁਮਨੂ ਸਿਵਾ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ‘ਤੇ ਤਾਇਨਾਤ ਨਹੀਂ ਕੀਤਾ ਜਾਂਦਾ। ਆਈਏਐਸ ਕਾਕੁਮਨੂ ਸਿਵਾ ਦੇ ਅਹੁਦਾ ਛੱਡਣ ਤੋਂ ਬਾਅਦ ਉਹ ਪੂਰਨ ਤੌਰ ਚਾਰਜ ਸੰਭਾਲਣਗੇ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਪੰਜਾਬ ਦੇ ਇੱਕ ਹੋਰ ਆਈਏਐਸ ਅਧਿਕਾਰੀ ਸਵੈ-ਇੱਛਤ ਸੇਵਾਮੁਕਤੀ ਲੈਣ ਜਾ ਰਹੇ ਹਨ। 1993 ਬੈਚ ਦੇ ਆਈਏਐਸ ਅਧਿਕਾਰੀ ਕੇ ਸ਼ਿਵ ਪ੍ਰਸਾਦ ਨੇ ਸਵੈ-ਇੱਛਤ ਸੇਵਾਮੁਕਤੀ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਉਹਨਾਂ ਦੀ ਅਰਜ਼ੀ ਸਵੀਕਾਰ ਕਰ ਲਈ ਸੀ। ਅਰਜ਼ੀ ਪ੍ਰਵਾਨਗੀ ਲਈ ਕੇਂਦਰੀ ਪਰਸੋਨਲ ਵਿਭਾਗ ਨੂੰ ਭੇਜ ਦਿੱਤੀ ਗਈ ਸੀ।