ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਸੰਸਦ ਵਿੱਚ ਬੋਲਦਿਆਂ ਹੋਇਆਂ ਕਿ ਪੰਜਾਬ ਵਿੱਚ ਵੀ ਕੁਝ ਲੋਕ ਭਿੰਡਰਵਾਲਾ ਬਣਨਾ ਚਾਹੁੰਦੇ ਸੀ, ਕੁਝ ਲੋਕਾਂ ਨੇ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀਂ ਬਣ ਸਕੇ, ਪਰ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਅੱਜ ਉਹ ਅਸਾਮ ਦੀ ਜੇਲ੍ਹ ‘ਚ ਬੰਦ ਹਨ। ਭਾਵੇਂ ਕਿ ਉੱਥੇ ਸਾਡੀ ਸਰਕਾਰ ਨਹੀਂ ਹੈ,
ਪਰ ਇਹ ਗ੍ਰਹਿ ਮੰਤਰਾਲੇ ਦਾ ਹੀ ਦ੍ਰਿੜ ਇਰਾਦਾ ਸੀ ਕਿ ਉਹ ਇਸ ਸਮੇਂ ਸਲਾਖਾਂ ਪਿੱਛੇ ਹਨ ਤੇ ਅਸਾਮ ਜੇਲ੍ਹ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਚ ਅਸੀਂ ਸਿਆਸੀ ਏਜੰਡੇ ਕਾਰਨ ਦੇਸ਼ ‘ਚ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨੂੰ ਪੈਰ ਪਸਾਰਨ ਨਹੀਂ ਦੇਵਾਂਗੇ ਤੇ ਅਜਿਹੇ ਖ਼ਤਰਿਆਂ ਨੂੰ ਪਛਾਣਦੇ ਹੀ ਖ਼ਤਮ ਕਰ ਦੇਵਾਂਗੇ।’