ਪੰਜਾਬ ’ਚ ਹੋਟਲ ਮਾਲਿਕ ਤੋਂ ਜ਼ਬਰਦਸਤੀ ਵਸੂਲੀ ਕਰਨ ਵਾਲੇ 3 ਨਿਹੰਗ ਗ੍ਰਿਫ਼ਤਾਰ

ਪੰਜਾਬ ’ਚ ਹੋਟਲ ਮਾਲਿਕ ਤੋਂ ਜ਼ਬਰਦਸਤੀ ਵਸੂਲੀ ਕਰਨ ਵਾਲੇ 3 ਨਿਹੰਗ ਗ੍ਰਿਫ਼ਤਾਰ

ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਨਿਹੰਗ ਸਿੰਘਾਂ ਵੱਲੋਂ ਹੋਟਲ ਮਾਲਿਕ ਨਾਲ ਜ਼ਬਰਦਸਤੀ ਵਸੂਲੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਤਿੰਨ ਨਿਹੰਗ ਸਿੰਘ ਹੋਟਲ ਵਿੱਚ ਆਏ ਤੇ ਹੋਟਲ ਮਾਲਿਕ ਨੂੰ ਪਿਸਤੌਲ ਦਿਖਾ ਕੇ ਪੈਸਿਆਂ ਦੀ ਮੰਗ ਕਰਨ ਲੱਗ ਪਏ। ਇਸ ਦੌਰਾਨ ਹੋਟਲ ਮਾਲਿਕ ਨੇ ਹਿੰਮਤ ਦਿਖਾਉਂਦੇ ਹੋਏ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਟਲ ਦੇ ਬਾਹਰ ਛਾਪਾ ਮਾਰਿਆ ਗਿਆ। ਜਿਵੇਂ ਹੀ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਵੇਖਿਆ, ਉਹ ਉਨ੍ਹਾਂ ਨਾਲ ਵਿਵਾਦ ਕਰਣ ਲੱਗ ਪਏ। ਦੋਵਾਂ ਧਿਰਾਂ ਵਿਚਾਲੇ ਝੜਪ ਹੋਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨਿਹੰਗ ਸਿੰਘ ਪੁਲਿਸ ਨਾਲ ਹੱਥਾਪਾਈ ਕਰ ਰਹੇ ਹਨ

ਮੋਗਾ ਪੁਲਿਸ ਨੇ ਤਿੰਨੋ ਨਿਹੰਗ ਸਿੰਘਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ