ਪੰਜਾਬ ਵਿੱਚ ਧੜਾਧੜ ਹੋ ਰਹੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਿਆਂ ‘ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਵਾਲ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗੈਂਗਸਟਰਾਂ ਦੇ ਐਨਕਾਊਂਟਰਾਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿਨ੍ਹਾਂ ਦੇ ਐਨਕਾਊਂਟਰ ਕਰਨੇ ਹਨ, ਉਨ੍ਹਾਂ ਨੂੰ ਤਾਂ ਸਰਕਾਰੀ ਸਹੂਲਤਾਂ ਪ੍ਰਾਪਤ ਹਨ, ਤਾਂ ਫਿਰ ਕੀ ਇਹ ਐਨਕਾਊਂਟਰ ਸਹੀ ਹਨ?
ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਗੈਂਗਸਟਰਾਂ ਦੇ ਐਨਕਾਊਂਟਰ ਅਸਲ ਵਿੱਚ ਕਰਨ ਹਨ, ਉਨ੍ਹਾਂ ਨੂੰ ਤਾਂ ਸਰਕਾਰ ਜੇਲ੍ਹਾਂ ਵਿੱਚ ਹੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ , ਪਰ ਜਿਹੜੇ ਨੌਜਵਾਨ ਰਸਤਾ ਭਟਕ ਚੁੱਕੇ ਹਨ, ਉਨ੍ਹਾਂ ਦਾ ਹੀ ਮੁਕਾਬਲਾ ਕਰਕੇ ਐਨਕਾਊਂਟਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ ਵਿੱਚ ਕੋਈ ਵੱਡਾ ਐਨਕਾਊਂਟਰ ਹੋਵੇਗਾ, ਉਸ ਦਿਨ ਉਹ ਖੁਦ ਵੀ ਕਹਿਣਗੇ ਕਿ ਇਹ ਸਹੀ ਐਨਕਾਊਂਟਰ ਹੈ।