ਪੰਜਾਬ ‘ਚ ਪੁਲਿਸ ਟੀਮ ‘ਤੇ ਬਦਮਾਸਾਂ ਵੱਲੋਂ ਹਮਲਾ, SHO ਸਮੇਤ ਕਈ ਪੁਲਿਸ ਮੁਲਾਜ਼ਮ ਹੋਏ ਜ਼ਖਮੀ !

ਪੰਜਾਬ ‘ਚ ਪੁਲਿਸ ਟੀਮ ‘ਤੇ ਬਦਮਾਸਾਂ ਵੱਲੋਂ ਹਮਲਾ, SHO ਸਮੇਤ ਕਈ ਪੁਲਿਸ ਮੁਲਾਜ਼ਮ ਹੋਏ ਜ਼ਖਮੀ !

ਲੁਧਿਆਣਾ ‘ਚ ਕਾਰ ਲੁੱਟ ਦੇ ਮਾਮਲੇ ‘ਚ ਛਾਪਾ ਮਾਰਨ ਗਈ ਪੁਲਿਸ ਟੀਮ ‘ਤੇ ਬਦਮਾਸਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਮਾਲਪੁਰਾ ਪਿੰਡ ’ਚ ਲੁਧਿਆਣਾ ਪੁਲਿਸ ਪਾਰਟੀ ’ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ’ਚ ਥਾਣਾ ਸਦਰ ਦੇ ਐਸਐਚਓ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

ਇਸ ਮਾਮਲੇ ’ਚ ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕੀਤਾ ਗਿਆ ਹੈ। ਬਾਕੀ ਹਮਲਾਵਰ ਫਰਾਰ ਹੋ ਗਏ। ਜ਼ਖ਼ਮੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਘਟਨਾ ਰਾਤ ਕਰੀਬ 10.15 ਵਜੇ ਵਾਪਰੀ।