ਪੰਜਾਬ ‘ਚ ਦਿਨ ਚੜ੍ਹਦੇ ਹੀ NRI ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਭੁਨਿਆ, ਕਾਤਲਾਂ ਅੱਗੇ ਹੱਥ ਜੋੜਦੇ ਰਹੇ ਬੱਚੇ

ਪੰਜਾਬ ‘ਚ ਦਿਨ ਚੜ੍ਹਦੇ ਹੀ NRI ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਭੁਨਿਆ, ਕਾਤਲਾਂ ਅੱਗੇ ਹੱਥ ਜੋੜਦੇ ਰਹੇ ਬੱਚੇ

ਅੱਜ ਸਵੇਰੇ ਖ਼ਬਰ ਆਈ ਹੈ ਕਿ ਅੰਮ੍ਰਿਤਸਰ ਵਿਖੇ ਪਿੰਡ ਦਰਬੁਰਜੀ ਵਿਖੇ ਇੱਕ ਐਨ ਆਰ ਆਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਐਨ ਆਰ ਆਈ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮੁਲਜ਼ਮਾਂ ਨੇ ਮ੍ਰਿਤਕ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਹੀ 3 ਗੋਲੀਆਂ ਮਾਰੀਆਂ। ਇਸ ਮੌਕੇ ਘਰ ਵਿੱਚ ਹਾਜ਼ਰ ਪਰਿਵਾਰਕ ਮੈਂਬਰ ਅਤੇ ਬੱਚੇ ਹਮਲਾਵਰਾਂ ਅੱਗੇ ਹੱਥ ਜੋੜਦੇ ਰਹੇ ਕਿ ਸਾਡੇ ਘਰਦਿਆਂ ਨੂੰ ਗੋਲੀਆਂ ਨਾ ਮਾਰੋ ਪਰ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ।  ਇਹ ਸਾਰੀ ਘਟਨਾ ਘਰ ਦੇ ਅੰਦਰ ਲੱਗਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ਉਤੇ ਪੁਲਿਸ ਦੇ ਵੱਲੋਂ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।