ਪੰਚਾਇਤੀ ਚੋਣਾਂ: ਵੋਟ ਪਾਉਣ ਆਈ 122 ਸਾਲਾ ਬੇਬੇ, ਲੋਕ ਵੇਖਦੇ ਹੀ ਰਹਿ ਗਏ !

ਪੰਚਾਇਤੀ ਚੋਣਾਂ: ਵੋਟ ਪਾਉਣ ਆਈ 122 ਸਾਲਾ ਬੇਬੇ, ਲੋਕ ਵੇਖਦੇ ਹੀ ਰਹਿ ਗਏ !

ਪੰਚਾਇਤੀ ਚੋਣਾਂ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਸਵੇਰੇ 8 ਵਜੇ ਤੋਂ ਵੋਟਿੰਗ ਦਾ ਦੌਰ ਜਾਰੀ ਹੈ। ਹੁਣ ਤੱਕ ਬਰਨਾਲਾ ਦੇ ਜਿਲ੍ਹੇ ਭਰ ਵਿੱਚ ਹਲਕੀਆਂ ਫੁਲਕੀਆਂ ਝੜਪਾਂ ਤੋਂ ਇਲਾਵਾ ਇਨ੍ਹਾਂ ਚੋਣਾਂ ਦੌਰਾਨ ਅਮਨ ਸ਼ਾਂਤੀ ਰਹੀ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਪਣੇ ਪਿੰਡ ਪੰਡੋਰੀ ਅਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਵੱਲੋਂ ਆਪਣੇ ਪਿੰਡ ਉਗੋਕੇ ਵਿਖੇ ਵੋਟ ਪਾਈ ਗਈ।

ਬਰਨਾਲਾ ਦੇ ਪਿੰਡ ਦੀਵਾਨਾ ਵਿਖੇ 122 ਸਾਲਾ ਬੇਬੇ ਜਗੀਰ ਕੌਰ ਨੇ ਵੀ ਆਪਣੀ ਵੋਟ ਪਾਈ, ਜੋ ਖਿੱਚ ਦਾ ਕੇਂਦਰ ਬਣੀ। ਉਸ ਸਮੇਂ ਸਾਰੇ ਹੀ ਪਹੁੰਚੇ ਵੋਟਰਾਂ ਵਿੱਚੋਂ ਜਗੀਰ ਕੌਰ ਹੀ ਸਭ ਤੋਂ ਵਧ ਉਮਰ ਦੀ ਬਜ਼ੁਰਗ ਵੋਟਰ ਮੌਜੂਦ ਰਹੀ ਹੈ।