ਪੁਲਿਸ ਸੁੱਸਤ- ਚੋਰ ਚੁੱਸਤ: ਦਿਨ ਦਿਹਾੜੇ ਪੁਲਿਸ ਚੌਂਕੀ ਦੇ ਨੇੜੇਓ ਹੀ ਚੋਰ ਲੱਖਾਂ ਰੁਪਏ ਨਗਦੀ ‘ਤੇ ਸੋਨੇ ਦੇ ਗਹਿਣੇ ਲੈ ਕੇ ਹੋਏ ਫ਼ੁਰਰ
ਜਲੰਧਰ /ਬਿਓਰੋ
ਜਲੰਧਰ ਦਿਹਾਤੀ ਖੇਤਰ ਚ ਪੈਂਦੇ ਪਿੰਡ ਕਿਸ਼ਨਗੜ੍ਹ ਵਿਖੇ ਪੁਲਿਸ ਚੌਂਕੀ ਦੇ ਨਜ਼ਦੀਕ ਦਿਨ ਦਿਹਾੜੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ ਚੋਰ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਦਿਨ ਦਿਹਾੜੇ ਹੋਈ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਕੌਰ ਪਤਨੀ ਸਵਰਗੀ ਕਸ਼ਮੀਰ ਸਿੰਘ ਅਤੇ ਉਨਾਂ ਦੀ ਨਨਾਣ ਜੋਗਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਅਸੀਂ ਇਸ ਘਰ ਦੇ ਵਿੱਚ ਆਪਣੇ ਦੋਹਤਰੇ ਲਵਤੇਜ ਸਿੰਘ ਅਤੇ ਮਨਜੋਤ ਸਿੰਘ ਦੇ ਨਾਲ ਰਹਿ ਰਹੀਆਂ ਹਨ। ਅਤੇ ਅਸੀਂ ਸਵੇਰੇ 8 ਵਜੇ ਦੇ ਕਰੀਬ ਪਿੰਡ ਵਿੱਚ ਸਥਿਤ ਨਹਿਰ ਦੇ ਉੱਤੇ ਡੇਰਾ ਸੰਤਾਂ ਸ਼ਹੀਦਾਂ ਦੇ ਗੁਰਦੁਆਰੇ ਵਿਖੇ ਮੱਥਾ ਟੇਕਣ ਗਈਆਂ ਹੋਈਆਂ ਸਨ। ਅਤੇ ਲਵਤੇਜ ਸਿੰਘ ਅਤੇ ਮਨਜੋਤ ਸਿੰਘ ਜੋ ਕਿ ਜਲੰਧਰ ਵਿਖੇ ਕੰਪਿਊਟਰ ਕੋਰਸ ਕਰਨ ਲਈ ਜਾਂਦੇ ਹਨ। ਜਦੋਂ ਉਹ ਵਾਪਸ 12 ਵਜੇ ਦੁਪਹਿਰ ਨੂੰ ਘਰ ਆਏ ਤਾਂ ਬਾਹਰਲੇ ਗੇਟ ਦਾ ਤਾਲਾ ਖੋਲਣ ਤੋਂ ਬਾਅਦ ਜਦੋਂ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਨਹੀਂ ਖੁੱਲਾ ਜੋ ਕਿ ਅੰਦਰੋਂ ਚੋਰਾਂ ਵੱਲੋਂ ਲਗਾਇਆ ਗਿਆ ਹੋਇਆ ਸੀ। ਜਦੋਂ ਉਨਾਂ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਚੋਰਾਂ ਵੱਲੋਂ ਦਰਵਾਜਿਆਂ ਦੀਆਂ ਕੁੰਡੀਆਂ ਅਤੇ ਤਾਲੇ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਵਿੱਚ ਪਈਆਂ ਅਲਮਾਰੀਆਂ ਤੇ ਬੋਕਸਾਂ ਵਿੱਚੋਂ ਕੱਪੜੇ ਅਤੇ ਕਾਗਜ਼ਾਤ ਆਦਿ ਵਗੈਰਾ ਖਿਲਾਰੇ ਹੋਏ ਸਨ।
ਇਸ ਦੌਰਾਨ ਤੁਰੰਤ ਉਨਾਂ ਨੇ ਪੁਲਿਸ ਚੌਂਕੀ ਕਿਸ਼ਨਗੜ੍ਹ ਜੋ ਕਿ ਬਿਲਕੁਲ ਹੀ ਨਜ਼ਦੀਕ ਪੈਂਦੀ ਹੈ ਵਿਖੇ ਸੂਚਿਤ ਕੀਤਾ। ਤਾਂ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਿਮ ਮੌਕਾ ਦੇਖਣ ਪਹੁੰਚੇ। ਤਾਂ ਉਨਾਂ ਨੇ ਨੇੜੇ ਤੇੜੇ ਦੇ ਕੈਮਰਿਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਤਾਂ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਕਿਉਂਕਿ ਨੇੜਲੇ ਮਕਾਨ ਜਿੱਥੇ ਕੈਮਰੇ ਲੱਗੇ ਹੋਏ ਸਨ ਉਹ ਮਕਾਨ ਮਾਲਕ ਬਾਹਰ ਗਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਕੌਰ ਅਤੇ ਪੀੜਿਤ ਜੋਗਿੰਦਰ ਕੌਰ ਨੇ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਸਾਡੇ ਘਰ ਵਿੱਚ ਚੋਰੀ ਹੋ ਚੁੱਕੀ ਹੈ ਜਿਸ ਵਿੱਚ 18 ਤੋਲੇ ਸੋਨਾ ਅਤੇ ਲੱਖਾਂ ਰੁਪਇਆਂ ਦਾ ਨਗਦੀ ਚੋਰੀ ਹੋ ਚੁੱਕੀ ਹੈ। ਜਿਸ ਨੂੰ ਕਿ ਹਜੇ ਤੱਕ ਵੀ ਪੁਲਿਸ ਟਰੇਸ ਕਰਨ ਵਿੱਚ ਸਫਲ ਨਹੀਂ ਹੋ ਸਕੀ। ਇਸ ਸਬੰਧੀ ਜਦੋਂ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਪੀੜਿਤ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਮਗਰੋਂ ਚੋਰਾਂ ਵੱਲੋਂ ਜਿੰਦੇ ਭੰਨ ਕੇ ਘਰ ਦੇ ਵਿੱਚ ਚੋਰੀ ਕਰ ਲਈ ਗਈ। ਜਿਸ ਦੀ ਕੰਪਲੇਂਟ ਸਾਡੇ ਕੋਲ ਆ ਚੁੱਕੀ ਹੈ ਅਤੇ ਅਸੀਂ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਹੈ। ਬਾਕੀ ਦੇ ਰਹਿੰਦੇ ਸੀਸੀਟੀਵੀ ਕੱਲ ਖੰਗਾਲੇ ਜਾਣਗੇ ਜਿਸ ਦੇ ਵਿੱਚ ਚੋਰਾਂ ਦਾ ਸੁਰਾਗ ਲੱਗਣ ਤੇ ਚੋਰਾ ਦੀ ਜਲਦ ਹੀ ਭਾਲ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾ ਵੀ ਦਿਨ ਦਿਹਾੜੇ ਹੀ ਚੋਰ ਇਨਾ ਦੇ ਘਰੋਂ ਤੋਂ 18 ਤੋਲੇ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਸਨ ਪਰ ਅੱਜ ਤਕ ਪੁਲਿਸ ਦੇ ਹੱਥ ਖਾਲੀ ਰਹੇ ਹੁਣ ਸਗੋਂ ਪੁਲਿਸ ਦੀ ਢਿੱਲਮੱਠ ਕਾਰਨ ਹੀ ਹੁਣ ਫਿਰ ਚੋਰਾਂ ਨੇ ਓਸੇ ਘਰ ਨੂੰ ਨਿਸ਼ਾਨਾ ਬਣਾ ਕੇ ਦਿਨ ਦਿਹਾੜੇ ਹੀ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ।