ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਖੁਰਦ ਵਿਚ ਇੱਕ ਨੌਂ ਸਾਲਾ ਬੱਚੇ ਵੱਲੋਂ ਚਲਾਈ ਗਈ ਗੋਲੀ ਕਾਰ ਚਲਾ ਰਹੇ ਉਸ ਦੇ ਪਿਤਾ ਨੂੰ ਜਾ ਲੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਾਰ ਵਿਚ ਕਿਤੇ ਜਾ ਰਿਹਾ ਸੀ ਤੇ ਬੱਚਾ ਪਿੱਛੇ ਕਥਿਤ ਤੌਰ ਉਤੇ ਪਿਸਤੌਲ ਨਾਲ ਖੇਡ ਰਿਹਾ ਸੀ।
ਇਸ ਦੌਰਾਨ ਉਸ ਕੋਲੋਂ ਗੋਲੀ ਚੱਲ ਗਈ, ਜੋ ਕਾਰ ਚਲਾ ਰਹੇ ਉਸ ਦੇ ਪਿਤਾ ਦਲਜੀਤ ਸਿੰਘ ਉਰਫ਼ ਜੀਤਾ ਦੀ ਪਿੱਠ ਵਿੱਚ ਵੱਜੀ। ਦਲਜੀਤ ਸਿੰਘ ਆਪਣੀ ਪਤਨੀ ਅਤੇ ਪੁੱਤਰ ਸਮੇਤ ਜਾ ਰਿਹਾ ਸੀ। ਗੰਭੀਰ ਜ਼ਖ਼ਮੀ ਦਲਜੀਤ ਸਿੰਘ ਜੀਤਾ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।