ਪਠਾਨਕੋਟ ਤੋਂ ਦੀਨਾਨਗਰ ਤੇ ਪਾਲਵਾ ਟੋਲ ਪਲਾਜੇ ਤੇ ਲੱਗਾ ਧਰਨਾ 17 ਵੇ ਦਿਨ ਵਿਚ ਦਾਖਲ।

ਪਠਾਨਕੋਟ ਤੋਂ ਦੀਨਾਨਗਰ ਤੇ ਪਾਲਵਾ ਟੋਲ ਪਲਾਜੇ ਤੇ ਲੱਗਾ ਧਰਨਾ 17 ਵੇ ਦਿਨ ਵਿਚ ਦਾਖਲ।

ਪ੍ਰੈਸ ਨੋਟ। 31.12.2022

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਠਾਨਕੋਟ ਤੋਂ ਦੀਨਾਨਗਰ ਤੇ 15 ਦਸੰਬਰ ਤੋਂ ਲੱਗਾ ਧਰਨਾ ਅੱਜ 17 ਵੇ ਦਿਨ ਵਿਚ ਦਾਖਲ ਹੋ ਗਿਆ।
ਅੱਜ ਟੋਲ ਪਲਾਜੇ ਤੇ ਬੈਠੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਜਤਿੰਦਰ ਸਿੰਘ ਵਰਿਆ, ਸੁਖਜਿੰਦਰ ਸਿੰਘ ਗੋਤ, ਸੁਖਵਿੰਦਰ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਪੰਜਾਬ ਭਰ ਵਿਚ 15 ਦਸੰਬਰ ਤੋਂ 18 ਟੋਲ ਪਲਾਜੇ ਬੰਦ ਕੀਤੇ ਗਏ ਜੋ 15 ਜਨਵਰੀ ਤੱਕ ਬੰਦ ਰਹਿਣਗੇ, ਅੱਜ ਪੰਜਾਬ ਭਰ ਵਿਚ 33 ਟੋਲ ਪਲਾਜੇ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੇ ਹਨ ਤੇ 12 ਟੋਲ ਪਲਾਜੇ ਪੰਜਾਬ ਸਰਕਾਰ ਦੇ ਅਧੀਨ ਚੱਲ ਰਹੇ ਹਨ। ਇਹਨਾਂ ਟੋਲ ਪਲਾਜਿਆ ਰਾਹੀਂ ਪੰਜਾਬ ਭਰ ਦੇ ਲੋਕਾਂ ਨੂੰ ਇਸ ਸਰਕਾਰੀ ਗੁੰਡਾ ਟੈਕਸ ਰਾਹੀਂ ਲੁਟਿਆ ਜਾ ਰਿਹਾ ਹੈ ਕਰੋੜਾਂ ਰੁਪਏ ਰੋਜ਼ ਲੋਕਾਂ ਦੀਆਂ ਜੇਬਾਂ ਵਿਚੋਂ ਲੁੱਟਿਆ ਜਾ ਰਿਹਾ ਹੈ। ਲੋਕਾਂ ਕੋਲੋਂ ਰੋਡ ਟੈਕਸ ਤੇ ਟੋਲ ਟੈਕਸ ਦੀ ਦੋਹਰੀ ਲੁੱਟ ਕੀਤੀ ਜਾ ਰਹੀ ਹੈ। ਉਸਮਾਂ ਟੋਲ ਪਲਾਜ਼ਾ ਸਾਰੇ ਪੰਜਾਬ ਵਿਚ ਮਹਿੰਗਾ ਟੋਲ ਪਲਾਜ਼ਾ ਇਸ ਟੋਲ ਪਲਾਜੇ ਬਿਲਕੁਲ ਗੈਰ ਕਾਨੂੰਨੀ ਹੈ ਕਿਉਂਕਿ ਅੱਜ ਤੱਕ ਮੱਖੂ ਫਾਟਕ ਤੇ ਕੋਈ ਵੀ ਫਲਾਈ ਓਵਰ ਨਹੀਂ ਬਣਿਆ ਜਿਸ ਕਾਰਨ ਇਹ ਸੜਕ ਅੱਜ ਵੀ ਅਧੂਰੀ ਹੈ।ਪਰ ਟੋਲ ਪਹਿਲਾਂ ਹੀ ਉਗਰਾਹਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਮਾਨ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨੂੰ ਸੁਨਣਾ ਵੀ ਪਸੰਦ ਨਹੀਂ ਕਰਦੀ 28 ਦਸੰਬਰ ਦੀ ਜੱਥੇਬੰਦੀ ਦੀ ਮੁੱਖ ਮੰਤਰੀ ਦੀ ਮੀਟਿੰਗ ਰੱਦ ਕਰਨਾ ਇਸ ਦੀ ਮਿਸਾਲ ਹੈ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਗੈਰ ਕਾਨੂੰਨੀ ਟੋਲ ਪਲਾਜੇ ਬਿਲਕੁਲ ਬੰਦ ਕੀਤੇ ਜਾਣ ਤੇ ਆਮ ਲੋਕਾਂ ਦੀ ਲੁੱਟ ਬੰਦ ਕੀਤੇ ਜਾਵੇ। ਇਸ ਮੌਕੇਂ ਹਾਜ਼ਰ ਆਗੂ ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਨਰਿੰਦਰ ਸਿੰਘ ਆਲੀਨੰਗਲ, ਰਸ਼ਪਾਲ ਸਿੰਘ ਡੁਗਰੀ, ਦੀਦਾਰ ਸਿੰਘ ਕਾਦੀਆਂ, ਕੁਲਜੀਤ ਸਿੰਘ ਹਯਾਤ ਨਗਰ, ਆਦਿ ਹਾਜ਼ਰ ਸਨ।
ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡ