ਨਸ਼ੇ ‘ਚ ਟੱਲੀ ਸੁਤੇ ਹੋਏ ਬੰਦੇ ਦਾ ਚੂਹਿਆਂ ਨੇ ਕੀਤਾ ਕਤਲ!

ਨਸ਼ੇ ‘ਚ ਟੱਲੀ ਸੁਤੇ ਹੋਏ ਬੰਦੇ ਦਾ ਚੂਹਿਆਂ ਨੇ ਕੀਤਾ ਕਤਲ!

ਦਿੱਲੀ ਦੇ ਜੈਤਪੁਰ ਵਿੱਚ ਸੋਮਵਾਰ ਸਵੇਰੇ ਇੱਕ ਟ੍ਰੈਫਿਕ ਮਾਰਸ਼ਲ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਪਾਲ ਗੁਪਤਾ (48) ਵਜੋਂ ਹੋਈ ਹੈ। ਪੁਲਿਸ ਨੂੰ ਹੱਥਾਂ ਅਤੇ ਬੁੱਲ੍ਹਾਂ ਤੋਂ ਇਲਾਵਾ ਇਕ ਅੱਖ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਜਾਂਚ ਲਈ ਕ੍ਰਾਈਮ ਟੀਮ ਅਤੇ FSL ਟੀਮ ਨੂੰ ਮੌਕੇ ਤੇ ਬੁਲਾਇਆ ਗਿਆ। ਲਾਸ਼ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਸ਼ੱਕ ਹੋਇਆ ਕਿ ਗੋਪਾਲ ਨੂੰ ਚੂਹਿਆਂ ਨੇ ਸੌਂਦੇ ਹੋਏ ਵੱਢਿਆ ਸੀ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਇਸੇ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।