ਮੁੰਬਈ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇਕ ਧੀ ਨੇ ਆਪਣੀ ਮਾਂ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ। ਪੁਲਿਸ ਨੇ ਇਸ ਇਲਜ਼ਾਮ ‘ਚ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਕਰੀਬ 2 ਤੋਂ 3 ਮਹੀਨੇ ਪਹਿਲਾਂ ਕੀਤਾ ਗਿਆ ਸੀ। ਮਹਾਰਾਸ਼ਟਰ ‘ਚ ਲਾਲਬਾਗ ਦੇ ਪੇਰੂ ਕੰਪਾਊਂਡ ਇਲਾਕੇ ‘ਚ ਸਥਿਤ ਇਬਰਾਹਿਮ ਕਾਸਕਰ ਚਲੀ ‘ਚ ਮੁੰਬਈ ਦੀ ਇਕ ਔਰਤ ਦੀ ਲਾਸ਼ ਟੁਕੜੇ-ਟੁਕੜੇ ਹੋਏ ਮਿਲੀ।
ਧੀ ਨੇ ਹੀ ਕੀਤਾ ਮਾਂ ਦਾ ਕਤਲ,ਫਿਰ ਕੀਤੇ ਲਾਸ਼ ਦੇ ਟੁਕੜੇ-ਟੁਕੜੇ
