ਦੋ ਧੀਆਂ ਦਾ ਪਿਓ ‘ਫੁਫੜ ਨੇ ਆਪਣੀ ਹੀ ਭਤੀਜੀ’ ਨਾਲ ਕੀਤਾ ਬਲਾਤਕਾਰ, ਗ੍ਰਿਫਤਾਰ

ਦੋ ਧੀਆਂ ਦਾ ਪਿਓ ‘ਫੁਫੜ ਨੇ ਆਪਣੀ ਹੀ ਭਤੀਜੀ’ ਨਾਲ ਕੀਤਾ ਬਲਾਤਕਾਰ, ਗ੍ਰਿਫਤਾਰ

ਪਣੀ ਭਤੀਜੀ ਨੂੰ ਪਟਿਆਲਾ ਵਿੱਚ ਪਾਲਣ-ਪੋਸ਼ਣ ਲਈ ਆਪਣੇ ਨਾਲ ਲੈ ਕੇ ਗਿਆ ਫੁੱਫੜ 15 ਸਾਲ ਬਾਅਦ ਸ਼ੈਤਾਨ ਬਣ ਗਿਆ। ਉਸ ਨੇ ਆਪਣੀ ਹੀ ਭਤੀਜੀ ਨਾਲ ਬਲਾਤਕਾਰ ਕੀਤਾ। ਇਹ ਘਟਨਾ 15 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਜਦੋਂ ਲੜਕੀ ਦੀ ਭੂਆ ਦਾ ਲੜਕਾ ਨਰਾਤਿਆਂ ਦੌਰਾਨ ਮੱਥਾ ਟੇਕਣ ਲਈ ਮੰਦਰ ਗਿਆ ਸੀ, ਜਦੋਂ ਕਿ ਭੂਆ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ।

ਮੁਲਜ਼ਮ ਫੁੱਫੜ ਤੇ 19 ਸਾਲਾ ਭਤੀਜੀ ਘਰ ਵਿੱਚ ਇਕੱਲੇ ਸਨ। ਇਸ ਦੌਰਾਨ ਫੁੱਫੜ ਨੇ ਕੁੜੀ ਨੂੰ ਧਮਕਾਉਂਦੇ ਹੋਏ ਉਸ ਨਾਲ ਬਲਾ.ਤਕਾਰ ਕੀਤਾ। ਪੁਲਿਸ ਨੇ 27 ਸਾਲਾ ਦੇ ਰਾਮਸ਼ਰਨ ਨਾਮਕ ਇਸ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਦੀ ਸ਼ਿਕਾਇਤ ਪੀੜਤਾ ਵੱਲੋਂ ਦਰਜ ਕਰਵਾਈ ਗਈ ਹੈ। ਮੁਲਜ਼ਮ ਰਣਬੀਰ ਮਾਰਗ ਮਾਡਲ ਟਾਊਨ ਵਿਚ ਕੋਠੀ ਅੰਦਰ ਰਹਿੰਦਾ ਸੀ ਤੇ ਉਥੇ ਮਾਲੀ ਦਾ ਕੰਮ ਕਰਦਾ ਸੀ।
ਦਰਜ ਕਰਵਾਈ ਸ਼ਿਕਾਇਤ ਮੁਤਾਬਕ ਕੁੜੀ ਆਪਣੀ ਭੂਆ ਨਾਲ ਰਹਿੰਦੀ ਹੈ। 12 ਅਪ੍ਰੈਲ ਨੂੰ ਭੂਆ ਆਪਣੀਆਂ ਦੋਵੇਂ ਧੀਆਂ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ਗਈ ਹੋਈ ਸੀ। ਘਰ ਫੁੱਫੜ, ਉਕਤ ਕੁੜੀ ਤੇ ਇਕ ਭਰਾ ਹੀ ਰਹਿ ਗਏ ਸਨ। 15 ਅਪ੍ਰੈਲ ਦੀ ਸਵੇਰ ਚਾਰ ਵ ਜੇ ਨਰਾਤਿਆਂ ਕਾਰਨ ਭਰਾ ਮੱਥਾ ਟੇਕਣ ਲਈ ਮੰਦਰ ਚਲਾ ਗਿਆ। ਇਸ ਦੌਰਾਨ ਘਰ ਫੁੱਫੜ ਤੇ ਕੁੜੀ ਹੀ ਰਹਿ ਗਏ। ਮੌਕਾ ਮਿਲਦਿਆਂ ਹੀ ਫੁੱਫੜ ਨੇ ਕੜੀ ਨਾਲ ਜਬਰਦਸਤੀ ਕਰਨ ਲੱਗਾ ਤੇ ਬਲਾਤਕਾਰ ਕਰ ਦਿੱਤਾ।