ਦਿਹਾਤੀ ਥਾਣਾ ਸਦਰ ਨਕੋਦਰ ਦੀ ਪੁਲਿਸ ਨੇ 8 ਭਗੌੜੇ (PO) ਕੀਤੇ ਗ੍ਰਿਫਤਾਰ

ਦਿਹਾਤੀ ਥਾਣਾ ਸਦਰ ਨਕੋਦਰ ਦੀ ਪੁਲਿਸ ਨੇ 8 ਭਗੌੜੇ (PO) ਕੀਤੇ ਗ੍ਰਿਫਤਾਰ

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ / ਪੀ.ੳ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋਂ ਵੱਖ – ਵੱਖ ਮੁਕੱਦਮਿਆ ਵਿੱਚ ਚੱਲੇ ਆ ਰਹੇ 08 ਪੀ.ੳ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ , ਸਬ – ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋਂ ਵੱਖ – ਵੱਖ ਮੁਕੱਦਮਿਆ ਵਿੱਚ ਚੱਲੇ ਆ ਰਹੇ 08 ਪੀ.ੳ ਜੋ ਬਾ ਅਦਾਲਤ ਸ਼੍ਰੀਮਤੀ ਬਲਜਿੰਦਰ ਕੌਰ SDIM ਸਾਹਿਬ ਨਕੋਦਰ ਜੀ ਵੱਲੋ ਮੁੱਕਦਮਾ ਨੰਬਰ 158 ਮਿਤੀ 01.08.2020 ਅ / ਧ 323,341,148,149,506,188,269,270 IPC 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਦਰ ਨਕੋਦਰ ਵਿਚ 6 ਦੋਸ਼ੀਆਂ ਕਮਲ ਕੁਮਾਰ ਪੁੱਤਰ ਮੱਖਣ , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਸਿੰਘ ਉਰਫ ਕਾਕਾ , ਪਵਨ ਕੁਮਾਰ ਉਰਫ ਪੰਨੀ ਪੁੱਤਰ ਅਮਰਨਾਥ ਉਰਫ ਅੰਬਾ , ਪ੍ਰਿੰਸ ਗਿੱਲ ਪੁੱਤਰ ਬਖਸ਼ੀ ਰਾਮ , ਲਖਬੀਰ ਉਰਫ ਕਾਲੂ ਪੁੱਤਰ ਲਖਵਿੰਦਰ ਸਿੰਘ , ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਰਾਜਪਾਲ ਉਰਫ ਬਿੱਲੂ ਬਾਦਸ਼ਾਹ ਸਾਰੇ ਵਾਸੀਆਨ ਉੱਗੀ ਥਾਣਾ ਸਦਰ ਨਕੋਦਰ ਨੂੰ ਮਿਤੀ 22.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।