ਥਾਣੇ ਅੰਦਰ ਹੀ 10,000 ਰੁਪਏ ਰਿਸ਼ਵਤ ਲੈਂਦਾ SHO ਰੰਗੇ ਹੱਥੀਂ ਕੀਤਾ ਕਾਬੂ

ਥਾਣੇ ਅੰਦਰ ਹੀ 10,000 ਰੁਪਏ ਰਿਸ਼ਵਤ ਲੈਂਦਾ SHO ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਟੀਮ ਨੇ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਹੋਇਆ ਇੰਝ ਕਿ ਸ਼ਿਕਾਇਤਕਰਤਾ ਦਾ ਟਰਾਲਾ ਚੋਰੀ ਹੋ ਗਿਆ ਸੀ। ਚੋਰਾਂ ਦਾ ਸੁਰਾਗ ਮਿਲ ਗਿਆ। ਪਰ ਚੋਰਾਂ ਤੋਂ ਟਰਾਲਾ ਬਰਾਮਦ ਕਰਨ ਦੇ ਬਦਲੇ ਇੰਸਪੈਕਟਰ ਨੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ। ਮਾਮਲਾ 80 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਉਕਤ ਇੰਸਪੈਕਟਰ ਖਿਲਾਫ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।