ਗਰੀਬੀ ’ਚ ਕਰਜ਼ਾਈ ਹੋਏ ਸਖਸ਼ ਨੂੰ ਕਿਡਨੀ ਵੇਚਦਿਆਂ ਤਾਂ ਜ਼ਰੂਰ ਸੁਣਿਆ ਹੋਵੇਗਾ, ਪਰ ਕਦੇ ਆਪਣੇ ਪੁੱਤਰ ਨੂੰ ਵੇਚਦਿਆਂ ਸ਼ਾਇਦ ਹੀ ਸੁਣਿਆ ਹੋਵੇਗਾ। ਜੀ ਹਾਂ, ਯੂਪੀ ਦੇ ਜ਼ਿਲ੍ਹਾ ਅਲੀਗੜ੍ਹ ਦੇ ਕੁਆਰਸੀ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਿੰਨ ਧੀਆਂ ਦਾ ਪਿਓ ਆਪਣੇ ਪੁੱਤਰ ਦੀ ਬੋਲੀ ਲਾਉਣ ਲਈ ਮਜ਼ਬੂਰ ਹੋ ਗਿਆ ਹੈ।
ਇਸ ਦੇ ਸਬੰਧ ’ਚ ਪੀੜਤ ਸੰਜੇ ਸੈਣੀ ਨੇ ਬਕਾਇਦਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕੀਤੀ ਹੈ। ਇਸ ਵੀਡੀਓ ’ਚ ਜੋ ਸਖਸ਼ ਹੈ ਉਹ ਆਪਣੀਆਂ ਦੋ ਭੈਣਾਂ ਅਤੇ 3 ਧੀਆਂ ਦੇ ਹੱਥ ਪੀਲੇ ਕਰਨਾ ਚਾਹੁੰਦਾ ਹੈ। ਪਰ ਗਰੀਬੀ ਉਸਦੇ ਰਾਹ ’ਚ ਵੱਡਾ ਰੋੜਾ ਬਣ ਰਹੀ ਹੈ, ਜਿਸਦੇ ਚੱਲਦਿਆਂ ਉਸਨੇ ਆਪਣੇ ਪੁੱਤਰ ਨੂੰ ਵੇਚਣ ਦਾ ਮਨ ਬਣਾਇਆ ਹੈ। ਵੀਡੀਓ ’ਚ ਉਸ ਦੀਆਂ 2 ਭੈਣਾਂ ਅਤੇ 3 ਧੀਆਂ ਹੱਥ ’ਚ ਪੋਸਟਰ ਫੜੀ ਦਿਖਾਈ ਦੇ ਰਹੀਆਂ ਹਨ, ਪੋਸਟਰਾਂ ’ਤੇ ਲਿਖਿਆ ਹੋਇਆ ਹੈ, “ਮੇਰੀ ਸੁਣਵਾਈ ਕਰ ਲਓ ਸਾਹਬ, ਦਬੰਗ ਜਿਊਣ ਨਹੀਂ ਦੇ ਰਹੇ। ਬੇਟਾ ਵੇਚ ਕੇ ਧੀਆਂ ਦੇ ਹੱਥ ਪੀਲਾ ਕਰਾਂਗਾ।”