ਡੇਰਾ ਸੱਚਾ ਸੌਦਾ ਮੁਖੀ ਖ਼ਿਲਾਫ਼ ਕਾਨੂੰਨੀ ਮਾਮਲੇ ਦੀ ਫਾਈਲ ਰੋਕਣਾ ਮੰਦਭਾਗਾ-ਜਥੇ.ਵਡਾਲਾ/ਬੀਬੀ ਜਗੀਰ ਕੌਰ

ਡੇਰਾ ਸੱਚਾ ਸੌਦਾ ਮੁਖੀ ਖ਼ਿਲਾਫ਼ ਕਾਨੂੰਨੀ ਮਾਮਲੇ ਦੀ ਫਾਈਲ ਰੋਕਣਾ ਮੰਦਭਾਗਾ-ਜਥੇ.ਵਡਾਲਾ/ਬੀਬੀ ਜਗੀਰ ਕੌਰ

ਪੰਜਾਬ ’ਚ ਢਾਈ ਸਾਲ ਤੋਂ ਹੋਂਦ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ 9 ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸੰਗਤ ਨੂੰ ਇਨਸਾਫ਼ ਨਹੀਂ ਦਿਵਾ ਸਕੀ ਹੈ। ਪੰਜਾਬ ’ਚ ‘ਆਪ’ ਸਰਕਾਰ ਬਣਨ ਦੇ ਇਕ ਮਹੀਨੇ ਅੰਦਰ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਉਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕਾਨੂੰਨੀ ਮਾਮਲੇ ਦੀ ਫਲਾਈ ਨੂੰ ਰੋਕਣਾ ਮੰਦਭਾਗਾ ਹੈ। ਇਹ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕੀਤਾ। 

ਇਹ ਵੀ ਪੜ੍ਹੋ == ਗੁੰਡਿਆਂ ਨੇ ਕੀਤੀਆਂ ਬੇਰਹਿਮੀ ਦੀਆਂ ਹੱਦਾਂ ਪਾਰ, ਔਰਤਾਂ ਨੂੰ ਜ਼ਿੰਦਾ ਧਰਤੀ ਵਿਚ ਦੱਬਿਆ

ਵਡਾਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਕਰਕੇ ਨਾ ਸਿਰਫ ਦੇਸ਼-ਵਿਦੇਸ਼ ’ਚ ਵੱਸੇ ਸਿੱਖ ਭਾਈਚਾਰੇ ਬਲਕਿ ਸਮੁੱਚੇ ਪੰਜਾਬੀਆ ਨੂੰ ਧੋਖਾ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਹਰਿਆਣਾ ’ਚ 90 ਸੀਟਾਂ ’ਤੇ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਤੇ ਸੂਬੇ ’ਚ ਕਈ ਥਾਵਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਮੁੱਖ ਮੰਤਰੀ ਡੇਰਾ ਮੁਖੀ ਖ਼ਿਲਾਫ਼ ਨਰਮੀ ਅਪਣਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਮਾਲਵਾ ਇਲਾਕੇ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਡੀ ਗਿਣਤੀ ’ਚ ਹਨ। ਅਜਿਹੇ ’ਚ ਸਿਆਸੀ ਲਾਭ ਲੈਣ ਲਈ ਸੰਗਤ ਦੀਆ ਭਾਵਨਾਵਾਂ ਨਾਲ ਖ਼ਿਲਵਾੜ ਕੀਤਾ ਜਾ ਰਿਹਾ ਹੈ ਜਦੋਂਕਿ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ’ਤੇ ਆਧਾਰਤ ਐੱਸਆਈਟੀ ’ਚ ਸਪੱਸ਼ਟ ਤੌਰ ’ਤੇ ਬੇਅਦਬੀਆ ਦੀਆ ਘਟਨਾਵਾਂ ’ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਦੀ ਸ਼ਮੂਲੀਅਤ ਦਰਸਾਈ ਗਈ ਸੀ। ਇਸ ਦੇ ਬਾਵਜੂਦ ਇਸ ਕੇਸ ਨੂੰ ਅੱਗੇ ਵਧਾਉਣ ਲਈ ਗ੍ਰਹਿ ਮੰਤਰਾਲੇ ’ਚ ਭੇਜੀ ਗਈ ਫਾਈਲ ਨੂੰ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਸਿਕਤਾ ਦੀ ਤਰਜ ’ਤੇ ਚੱਲ ਰਹੀ ਹੈ। ਇਸ ਲਈ ਜੋ ਹਾਲਾਤ ਅਕਾਲੀ ਦਲ ਦੇ ਹੋਏ ਹਨ, ਉਹੀ ਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣ ਵਾਲਾ ਹੈ।

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 15 ਅਗਸਤ ਤਕ ਨਸ਼ੇ ਦੇ ਖਾਤਮੇ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਕੋਲੋਂ ਹਾਲੇ ਤਕ ਨਾ ਤਾਂ ਅਪਰਾਧ ’ਤੇ ਕਾਬੂ ਪਾਇਆ ਜਾ ਸਕਿਆ ਹੈ ਤੇ ਨਾ ਹੀ ਨਸ਼ਾ ਰੋਕ ਸਕੀ ਹੈ। ਇਸ ਦੇ ਉਲਟ ਪੰਜਾਬ ਦੇ ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਹਨ। ਸੂਬੇ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ, ਇਸ ਨੂੰ ਰੋਕਣ ਲਈ ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ’ਚ ਝੋਨੇ ਦੀ ਲੁਆਈ ਤੋਂ ਬਾਅਦ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ ’ਤੇ ਰਾਹਤ ਦੇਣ ਦਾ ਐਲਾਨ ਕੀਤਾ ਹੈ ਜਦੋਂਕਿ ਝੋਨੇ ਦੀ ਲੁਆਈ ਦਾ ਕੰਮ 90 ਫੀਸਦੀ ਤਕ ਨਿਬੜ ਚੁੱਕਾ ਹੈ। ਵੇਰਕਾ ਮਿਲਕ ਪਲਾਂਟਾਂ ਨੂੰ ਖਤਮ ਕਰਕੇ ਸੂਬੇ ’ਚ ਸਹਿਕਾਰਤਾ ਲਹਿਰ ਨੂੰ ਸੱਟ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਥੇਦਾਰ ਵਡਾਲਾ ਨੇ ਕਿਹਾ ਕਿ 2015 ’ਚ ਹੋਈਆ ਬੇਅਦਬੀ ਦੀਆ ਘਟਨਾਵਾਂ ਨੂੰ ਲੈ ਕੇ ਪਹਿਲਾਂ ਅਕਾਲੀ-ਭਾਜਪਾ, ਫਿਰ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ, ਜਿਸ ਨਾਲ ਸੰਗਤ ਦੀਆ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਐੱਸਜੀਪੀਸੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਘਰ-ਘਰ ਜਾ ਕੇ 26 ਲੱਖ ਫਾਰਮ ਭਰਵਾਏ ਗਏ ਸਨ, ਉਹ ਯਤਨ ਵੀ ਅੱਧ ਵਿਚਾਲੇ ਰਹਿ ਗਿਆ ਹੈ।

ਇਹ ਵੀ ਪੂਰੀ ਖ਼ਬਰ ਪੜ੍ਹੋ, ਸਰਬਜੀਤ ਸਿੰਘ ਖਾਲਸਾ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ; SGPC ਦੀਆਂ ਵੋਟਾਂ ਬਣਾਉਣ ਦੀ ਅਪੀਲ

ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸੀਨੀਅਰ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ ਵੀ ਮੌਜੂਦ ਸਨ। -ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਹੋਣਗੇ ਸੈਮੀਨਾਰ, ਪਹਿਲਾ 5 ਨੂੰ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਸੂਬੇ ’ਚ ਸੈਮੀਨਾਰ ਕਰਵਾਏ ਜਾਣਗੇ। ਇਨ੍ਹਾਂ ਸੈਮੀਨਾਰਾਂ ’ਚ ਧਾਰਮਿਕ, ਸਮਾਜਿਕ, ਸਿਆਸੀ ਤੇ ਆਰਥਿਕ ਏਜੰਡਾ ਲੈ ਕੇ ਸੰਗਤ ’ਚ ਜਾਵਾਂਗੇ। ਇਸ ਮੁਹਿੰਮ ਤਹਿਤ ਪਹਿਲਾ ਸੈਮੀਨਾਰ 5 ਅਗਸਤ ਨੂੰ ਚੰਡੀਗੜ੍ਹ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਹਾਲ ’ਚ ਹੋਵੇਗਾ