ਠੰਡ ਤੋਂ ਬਚਣ ਲਈ ਕਮਰੇ ਚ ਅੰਗੀਠੀ ਨੂੰ ਬਾਲਣ ਨਾਲ, 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

ਠੰਡ ਤੋਂ ਬਚਣ ਲਈ ਕਮਰੇ ਚ ਅੰਗੀਠੀ ਨੂੰ ਬਾਲਣ ਨਾਲ, 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

ਸਰਦੀਆਂ ਦੌਰਾਨ ਠੰਡੀਆਂ ਹਵਾਵਾਂ ਤੋਂ ਬਚਣ ਲਈ ਅੰਗੀਠੀ ਬਾਲਣਾ ਆਮ ਗੱਲ ਹੈ। ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੀ ਅੰਗੀਠੀ ਮੌਤ ਦਾ ਕਾਰਨ ਬਣ ਰਿਹਾ ਹੈ। ਪਿਛਲੇ ਦਿਨਾਂ ‘ਚ ਅੰਗੀਠੀ ਨੂੰ ਅੱਗ ਲਗਾ ਕੇ ਸੌਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਦਿੱਲੀ ‘ਚ ਠੰਡ ਤੋਂ ਬਚਣ ਲਈ ਅੰਗੀਠੀ ਸਾੜ ਕੇ ਸੌਣ ਦੇ ਦੋ ਵੱਖ-ਵੱਖ ਮਾਮਲਿਆਂ ‘ਚ 6 ਲੋਕਾਂ ਦੀ ਮੌਤ ਹੋ ਗਈ।