ਫਗਵਾੜਾ ਦੇ ਨੇੜੇ ਪਿੰਡ ਸੰਗਤਪੁਰਾ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਇੱਕ ਪਰਿਵਾਰ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ ਤਾਂ ਆਂਢ-ਗੁਆਂਢ ਅਤੇ ਰਿਸ਼ਤੇਦਾਰ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਲੈ ਗਏ। ਹਸਪਤਾਲ ਵਿੱਚ ਹਰਦੀਪ ਸਿੰਘ (41) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦਕਿ ਹਰਦੀਪ ਦੀ ਮਾਂ ਕੁਲਦੀਪ ਕੌਰ (77), ਪਤਨੀ ਰੁਚੀ (38), ਬੇਟੀ ਰੁਬਾਨੀ (12) ਅਤੇ ਨਵ (9) ਦੀ ਹਾਲਤ ਵਿੱਚ ਸੁਧਾਰ ਹੈ। ਹਰਦੀਪ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ।
ਹਰਦੀਪ ਦੀ ਪਤਨੀ ਰੁਚੀ ਜਸਵਾਲ ਨੇ ਦੱਸਿਆ ਕਿ ਉਸ ਦਾ ਕੁਝ ਪੈਸਿਆਂ ਦਾ ਲੈਣ-ਦੇਣ ਹੋਇਆ ਸੀ, ਜਿਸ ਸਬੰਧੀ ਪੁਲਿਸ ਉਸ ਦੇ ਘਰ ਆਈ ਸੀ। ਇਸ ਤੋਂ ਬਾਅਦ ਰਾਤ ਕਰੀਬ 10.30 ਵਜੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ ਅਤੇ ਸਾਰਿਆਂ ਨੇ ਜ਼ਹਿਰ ਨਿਗਲ ਲਿਆ। ਹਰਦੀਪ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਬੇਟੇ ਨੇ ਕੁਝ ਦੋਸਤਾਂ ਤੋਂ ਪੈਸੇ ਲਏ ਸਨ ਜੋ ਕਿ ਉਸਨੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਸਨ। ਪਰ ਇਸ ਦੇ ਬਾਵਜੂਦ ਉਸ ਦੇ ਦੋਸਤ ਉਸ ਨਾਲ ਧੱਕੇਸ਼ਾਹੀ ਕਰਦੇ ਸਨ।