ਜਿਨ੍ਹਾਂ ਦੀ ਬੋਲਦੀ ਸੀ ਤੂਤੀ ਉਨ੍ਹਾਂ ਦੇ ਉਡ ਗਏ ਤੋਤੇ, ਛੱਡ ਰਹੇ ਨੇ ਪਾਰਟੀ, ਕੇਪੀ ਛੱਡਣਗੇ ਹੱਥ ‘ਤੇ ਫੜ੍ਹਣਗੇ ਤੱਕੜੀ

ਜਿਨ੍ਹਾਂ ਦੀ ਬੋਲਦੀ ਸੀ ਤੂਤੀ ਉਨ੍ਹਾਂ ਦੇ ਉਡ ਗਏ ਤੋਤੇ, ਛੱਡ ਰਹੇ ਨੇ ਪਾਰਟੀ, ਕੇਪੀ ਛੱਡਣਗੇ ਹੱਥ ‘ਤੇ ਫੜ੍ਹਣਗੇ ਤੱਕੜੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ (Mohinder Singh Kaypee) ਦੇ ਅੱਜ ਕਾਂਗਰਸ ਦਾ ਹੱਥ ਛੱਡ ਦੇਣ ਦੀ ਸੰਭਾਵਨਾ ਬਣ ਗਈ ਹੈ, ਉਹ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਟਿਕਟ ਦੇ ਦਿੱਤੀ ਹੈ

  ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਦੁਪਹਿਰ 2.30 ਵਜੇ ਮਹਿੰਦਰ ਸਿੰਘ ਕੇਪੀ ਦੇ ਜਲੰਧਰ ਸਥਿਤ ਘਰ ਪੁੱਜ ਰਹੇ ਹਨ ਜਿੱਥੇ ਉਹ ਕੇਪੀ ਨੂੰ ਅਕਾਲੀ ਦਲ ‘ਚ ਸ਼ਾਮਲ ਕਰਵਾਉਣਗੇ। ਜੇਕਰ ਕੇਪੀ ਅਕਾਲੀ ਦਲ ‘ਚ ਸ਼ਾਮਿਲ ਹੋ ਜਾਂਦੇ ਹਨ ਤਾਂ ਉਹ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਕੇਪੀ ਦੇ ਅਕਾਲੀ ਦਲ ‘ਚ ਸ਼ਾਮਿਲ ਹੋਣ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਕੇਪੀ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਨ

ਜਿਨ੍ਹਾਂ ਕਾਂਗਰਸੀਆਂ ਦੀ ਬੋਲਦੀ ਸੀ ਤੂਤੀ ਉਹੀ ਛੱਡ ਰਹੇ ਨੇ ਪਾਰਟੀ

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਾਅਵਾ ਸੀ ਕਿ ਪਾਰਟੀ ਦਾ ਪਹਿਲੀ ਵਾਰ ਬੂਥ ਪੱਧਰ ’ਤੇ ਸੰਗਠਨ ਤਿਆਰ ਕੀਤਾ ਗਿਆ ਹੈ। ਟਿਕਟਾਂ ਦੀ ਵੰਡ ਦੀ ਸ਼ੁਰੂਆਤ ਹੋਣ ਤੱਕ ਕਾਂਗਰਸ ਦੇ ਸੰਗਠਨ ਤੋਂ ਲੈ ਕੇ ਨੇਤਾਵਾਂ ਵਿਚ ਬੇਭਰੋਸਗੀ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੇ ਇਕ-ਇਕ ਕਰ ਕੇ ਨੇਤਾ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਜਾ ਰਹੇ ਹਨ। ਪਾਰਟੀ ਵਿਚ ਵਧਦੀ ਬੇਭਰੋਸਗੀ ਨੂੰ ਕਾਬੂ ਕਰਨ ਵਿਚ ਕਾਂਗਰਸ ਬੇਵੱਸ ਨਜ਼ਰ ਆ ਰਹੀ ਹੈ ਕਿਉਂਕਿ ਪਾਰਟੀ ਵਿਚ ਹਾਲੇ ਉਸ ਕੱਦ ਦੇ ਨੇਤਾ ਦੀ ਕਮੀ ਦੇਖੀ ਜਾ ਰਹੀ ਹੈ, ਜਿਸ ਦੀ ਗੱਲ ’ਤੇ ਸਾਰੇ ਵਿਸ਼ਵਾਸ ਕਰ ਸਕਣ। ਪੰਜਾਬ ਵਿਚ ਕੈਪਟਨ ਅਤੇ ਜਾਖੜ ਪਰਿਵਾਰ ਪਹਿਲਾਂ ਹੀ ਕਾਂਗਰਸ ਨੂੰ ਛੱਡ ਗਏ ਹਨ ਜਦਕਿ ਲੋਕ ਸਭਾ ਚੋਣਾਂ ਦੌਰਾਨ ਮਰਹੂਮ ਬੇਅੰਤ ਸਿੰਘ ਪਰਿਵਾਰ ਦੇ ਰਵਨੀਤ ਬਿੱਟੂ ਅਤੇ 70 ਸਾਲਾਂ ਤੋਂ ਵੱਧ ਸਮੇਂ ਤੱਕ ਕਾਂਗਰਸ ਨਾਲ ਰਹੇ ਦੋਆਬੇ ਦਾ ਚੌਧਰੀ ਪਰਿਵਾਰ ਵੀ ਪਾਰਟੀ ਛੱਡ ਕੇ ਭਾਜਪਾ ਵਿਚ ਚਲਾ ਗਿਆ। ਚੌਧਰੀ ਪਰਿਵਾਰ ਲੰਬੇ ਸਮੇਂ ਤੱਕ ਦੋਆਬਾ ਵਿਚ ਦਲਿਤ ਰਾਜਨੀਤੀ ਦਾ ਝੰਡਾ ਬੁਲੰਦ ਕਰ ਰਿਹਾ ਸੀ। ਇਸ ਤੋਂ ਇਲਾਵਾ ਗੁਰਪ੍ਰੀਤ ਜੀਪੀ ਅਤੇ ਡਾ. ਰਾਜਕੁਮਾਰ ਚੱਬੇਵਾਲ ਵਰਗੇ ਨੇਤਾ ਵੀ ਕਾਂਗਰਸ ਝੱਡ ਕੇ ‘ਆਪ’ ਦੇ ਉਮੀਦਵਾਰ ਬਣ ਗਏ ਹਨ। ਟਿਕਟਾਂ ਦੀ ਵੰਡ ਦੌਰਾਨ ਨੇਤਾਵਾਂ ਦਾ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿਚ ਜਾਣ ਦਾ ਸਾਹਮਣਾ ਭਾਵੇਂ ਹੀ ਸਾਰੀਆਂ ਪਾਰਟੀਆਂ ਨੇ ਕੀਤਾ ਹੋਵੇ ਪਰ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੀ ਝੱਲਣਾ ਪਿਆ ਹੈ

 

ਪੰਜਾਬ ਦੀ ਰਾਜਨੀਤੀ ਵਿਚ ਸਥਾਪਤ ਪਰਿਵਾਰ ਹੀ ਕਾਂਗਰਸ ਨੂੰ ਛੱਡ ਕੇ ਜਾ ਰਹੇ ਹਨ। ਦੋਆਬਾ ਵਿਚ ਦਲਿਤ ਰਾਜਨੀਤੀ ਦਾ ਸਾਲਾਂ ਤੱਕ ਝੰਡਾ ਚੁੱਕਣ ਵਾਲੇ ਚੌਧਰੀ ਪਰਿਵਾਰ ਦੀ ਕਰਮਜੀਤ ਕੌਰ ਭਾਜਪਾ ਵਿਚ ਜਾ ਚੁੱਕੀ ਹੈ ਜਦਕਿ ਕਰਮਜੀਤ ਕੌਰ ਦੇ ਪਤੀ ਤੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੀ ਰਾਹੁਲ ਗਾਂਧੀ ਦੀ ਦੇਸ਼ ਬਚਾਓ ਯਾਤਰਾ ਦੌਰਾਨ ਹੋਈ ਸੀ। ਅਹਿਮ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਪੈਦਾ ਹੋਣ ਵਾਲੀ ਬੇਭਰੋਸਗੀ ਨੂੰ ਕਾਬੂ ਕਰਨ ਵਿਚ ਅਸਫਲ ਸਾਬਤ ਹੋ ਰਹੀ ਹੈ।