ਜ਼ਿਲ੍ਹਾ ਅਦਾਲਤ ‘ਚ ਸੀਨੀਅਰ ਅਫਸਰ ਦਾ ਗੋਲੀਆ ਮਾਰ ਕੇ ਕਤਲ, ਮਚੀ ਹਾਹਾਕਾਰ

ਜ਼ਿਲ੍ਹਾ ਅਦਾਲਤ ‘ਚ ਸੀਨੀਅਰ ਅਫਸਰ ਦਾ ਗੋਲੀਆ ਮਾਰ ਕੇ ਕਤਲ, ਮਚੀ ਹਾਹਾਕਾਰ

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਅੱਜ ਇੱਕ ਆਈਆਰਐਸ ਅਫਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਆਪਣੇ ਹੀ ਜਵਾਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।

ਦੋਸ਼ੀ ਦੀ ਪਛਾਣ ਏਆਈਜੀ ਮਲਵਿੰਦਰ ਸਿੰਘ ਸਿੱਧੂ ਦੇ ਤੌਰ ‘ਤੇ ਹੋਈ ਹੈ। ਉਸ ਨੂੰ ਪੰਜਾਬ ਪੁਲਿਸ ਵਿਭਾਗ ਨੇ ਸਸਪੈਂਡ ਕੀਤਾ ਹੋਇਆ ਹੈ।

ਮ੍ਰਿਤਕ ਖੇਤੀ ਵਿਭਾਗ ਵਿੱਚ ਆਈਆਰਐਸ ਅਫਸਰ ਸੀ। ਦੋਵੇਂ ਪੱਖਾਂ ਵਿਚ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ ਕਿ ਦੋਵੇਂ ਕਮਰੇ ਵਿੱਚੋਂ ਬਾਹਰ ਨਿਕਲ ਗਏ। ਇਸ ਦੌਰਾਨ ਦੋਸ਼ੀ ਨੇ ਆਪਣੀ ਬੰਦੂਕ ਵਿੱਚੋਂ ਜਵਾਈ ਉੱਤੇ ਪੰਜ ਫਾਇਰ ਕਰ ਦਿੱਤੇ ਜਿਹਨਾਂ ਵਿੱਚੋਂ ਦੋ ਗੋਲੀਆਂ ਨੌਜਵਾਨ ਨੂੰ ਜਾ ਲੱਗੀਆਂ। ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ ਵਿੱਚ ਹਾਹਾਕਾਰ ਮੱਚ ਗਈ।