ਅੱਜ ਜਲੰਧਰ ਵਿੱਚ ਗੈਂਗਸਟਾਰ ਸੋਨੂੰ ਖੱਤਰੀ ਦੇ 2 ਸਾਥੀਆਂ ਦੀ ਪੁਲਿਸ ਨਾਲ ਮੁਠੱਭੇੜ ਹੋ ਗਈ। ਦੱਸਿਆ ਜਾ ਰਿਹਾ ਸੁੱਚੀ ਪਿੰਡ ਕੋਲ ਇਹਨਾਂ ਨੂੰ ਪੁਲਿਸ ਨੇ ਦੇਖਿਆ ਤੇ ਪਿੱਛਾ ਕਰਨ ਲੱਗੇ ਤੇ ਅੱਗੋਂ ਇਹਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ. ਜਿਸ ਦਾ ਜਵਾਬ ਪੁਲਿਸ ਨੇ ਵੀ ਗੋਲੀਆਂ ਨਾਲ ਦਿੱਤਾ.। ਦੋਨੋ ਜਖਮੀ ਹੋ ਗਏ।
ਜਾਣਕਾਰੀ ਅਨੁਸਾਰ ਏ ਦੋਨੋ ਹੋਰ ਕੇਸਾਂ ਵਿੱਚ ਵੀ ਪੁਲਿਸ ਨੂੰ ਲੋੜੀਦਾ ਸਨ। ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਪਰ ਪੁਲਿਸ ਦੀ ਤਾਇਦਾਦ ਵੱਧ ਹੋਣ ਕਾਰਨ ਸਭ ਠੀਕ ਦੱਸਿਆ ਜਾ ਰਿਹਾ ਹੈ। ਵੱਡੇ ਅਧਿਕਾਰੀ ਜਲਦੀ PC ਕਰਕੇ ਪੂਰੀ ਜਾਣਕਾਰੀ ਦੇਣਗੇ।