ਜਲੰਧਰ ਪੁਲਿਸ ਨੇ ਮਾਰੀ ਵੱਡੀ ਮੱਲ , ਨਾਕੇ ‘ਤੇ ਖੜ੍ਹੀ ਗੱਡੀ ‘ਚੋਂ 3 ਕਰੋੜ 82 ਲੱਖ ਰੁਪਏ ਦਾ ਸੋਨਾ ਫੜ੍ਹਿਆ

ਜਲੰਧਰ ਪੁਲਿਸ ਨੇ ਮਾਰੀ ਵੱਡੀ ਮੱਲ , ਨਾਕੇ ‘ਤੇ ਖੜ੍ਹੀ ਗੱਡੀ ‘ਚੋਂ 3 ਕਰੋੜ 82 ਲੱਖ ਰੁਪਏ ਦਾ ਸੋਨਾ ਫੜ੍ਹਿਆ

ਜਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬੀਤੀ ਰਾਤ 8.30 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਅਧੀਨ ਵੈਗਨਾਰ ਗੱਡੀ ਨੂੰ ਰੋਕਿਆ ਜਾਂਦਾ ਹੈ, ਜਿਸ ਵਿਚੋਂ ਸਾਢੇ 5 ਕਿਲੋ ਸੋਨਾ ਬਰਾਮਦ ਕੀਤਾ ਜਾਂਦਾ ਹੈ। ਗੱਡੀ ਵਿਚ ਬੈਠੇ 2 ਵਿਅਕਤੀ ਤੋਂ ਜਦੋਂ ਸੋਨੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਪੁਖਤਾ ਜਾਣਕਾਰੀ ਦੇਣ ਵਿਚ ਅਸਮਰਥ ਸਨ।

ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਰਾਮਦ ਸੋਨੇ ਦੀ ਲਗਭਗ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੇ ਨੂੰ ਲੈ ਕੇ ਇਨ੍ਹਾਂ ਵਿਅਕਤੀਆਂ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਏ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਲੁਧਿਆਣਾ ਦਾ ਵਪਾਰੀ ਸ਼ਾਹਕੋਟ ਵਿਚ ਇਸ ਸੋਨੇ ਦੀ ਸਪਲਾਈ ਦੇਣ ਜਾ ਰਿਹਾ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ।