ਜਲੰਧਰ ਨਗਰ ਨਿਗਮ ਵੱਲੋਂ ਲਾਇਸੈਂਸ ਡਿਫਾਲਟਰਾਂ ਦੀਆਂ 3 ਦੁਕਾਨਾਂ ਕੀਤੀਆਂ ਸੀਲ

ਜਲੰਧਰ ਨਗਰ ਨਿਗਮ ਵੱਲੋਂ ਲਾਇਸੈਂਸ ਡਿਫਾਲਟਰਾਂ ਦੀਆਂ 3 ਦੁਕਾਨਾਂ ਕੀਤੀਆਂ ਸੀਲ

ਜਲੰਧਰ ਨਗਰ ਨਿਗਮ ਦੀ ਲਾਈਸੈਂਸ ਬਰਾਂਚ ਵੱਲੋਂ ਲਾਇਸੈਂਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ 3 ਦੁਕਾਨਾਂ ਸੀਲ ਤੇ ਇਕ ਸ਼ੋਅਰੂਮ ਸੀਲ ਕੀਤਾ। ਇਸ ਦੌਰਾਨ ਸ਼ਾਲੀਮਾਰ ਅਪਲਾਇੰਸ ਕੇਐਮਵੀ ਦੇ ਸਾਹਮਣੇ ਸ਼ੋਅਰੂਮ ਵਾਲੇ ਨੇ 10,500 ਰੁਪਏ ਦੀ ਲਾਇਸੈਂਸ ਫੀਸ ਜਮ੍ਹਾਂ ਕਰਵਾ ਕੇ ਆਪਣੀ ਸੀਿਲੰਗ ਖੁਲ੍ਹਵਾਈ।

ਨਗਰ ਨਿਗਮ ਵੱਲੋਂ ਜਾਰੀ ਇਕ ਪ੍ਰਰੈੱਸ ਬਿਆਨ ‘ਚ ਕਿਹਾ ਗਿਆ ਹੈ, ਜੀਐੱਸਟੀ ਦੇ ਘੇਰੇ ‘ਚ ਆਉਂਦੇ 40 ਹਜ਼ਾਰ ਤੋਂ ਵੱਧ ਕਾਰੋਬਾਰੀਆਂ ਨੂੰ ਈ-ਮੇਲ ਰਾਹੀਂ ਨੋਟਿਸ ਭੇਜੇ ਗਏ ਸਨ, ਪਰ ਉਨ੍ਹਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ ਜਿਸ ਕਾਰਨ ਵੀਰਵਾਰ ਨੂੰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਤੇ ਨਿਗਮ ਸਕੱਤਰ ਅਜੇ ਸ਼ਰਮਾ ਦੇ ਦਿਸਾ ਨਿਰਦੇਸਾਂ ‘ਤੇ ਸੁਪਰਡੈਂਟ ਹਰਪ੍ਰਰੀਤ ਸਿੰਘ ਵਾਲੀਆ ਦੀ ਅਗਵਾਈ ‘ਚ ਵੀਰਵਾਰ ਨੂੰ ਪਹਿਲੀਵਾਰ ਲਾਇਸੈਂਸ ਬਰਾਂਚ ਨੇ ਕਾਰਵਾਈ ਕਰਕੇ ਹੋਏ 3 ਦੁਕਾਨਾਂ ਤੇ ਇਕ ਸ਼ੋਅਰੂਮ ਸੀਲ ਕਰ ਦਿੱਤਾ ਜਿਸ ਤੇ ਸ਼ਾਲੀਮਾਰ ਅਪਲਾਈਨਜ਼ ਨੇ 10,500 ਰੁਪਏ ਦੀ ਚੈੱਕ ਰਾਹੀਂ ਅਦਾਇਗੀ ਕਰ ਕੇ ਸ਼ੋਅਰੂਮ ਦੀ ਸੀਲ ਖੁੱਲ੍ਹਵਾ ਲਈ। ਇਸੇ ਤਰ੍ਹਾਂ ਹੀ ਵਿਜੇ ਟ੍ਰੇਡਿੰਗ ਨੇ ਵੀ ਲਾਇਸੈਂਸ ਦੀ ਫੀਸ ਅਦਾ ਕਰ ਕੇ ਆਪਣੀ ਸੀਲ ਖੁੱਲ੍ਹਵਾ ਲਈ। ਇਸ ਦੌਰਾਨ ਸੁਪਰਡੈਂਟ ਵਾਲੀਆ ਨੇ ਕਿਹਾ ਹੈ ਕਿ ਜਿਨ੍ਹਾਂ 40 ਹਜ਼ਾਰ ਡਿਫਾਲਟਰਾਂ ਨੂੰ ਈਮੇਲ ਰਾਹੀਂ ਨੋਟਿਸ ਦਿੱਤੇ ਗਏ ਹਨ, ਜੇ ਉਹ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਏਗੀ