ਜਲੰਧਰ ਦੇ Meriton Hotel ਮਾਲਕਾਂ ‘ਚ ਝਗੜਾ, ਮਨਜੀਤ ਸਿੰਘ ਠੁਕਰਾਲ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀ !

ਜਲੰਧਰ ਦੇ Meriton Hotel ਮਾਲਕਾਂ ‘ਚ ਝਗੜਾ, ਮਨਜੀਤ ਸਿੰਘ ਠੁਕਰਾਲ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀ !

ਜਲੰਧਰ ਦੇ ਮੈਰੀਟਨ ਹੋਟਲ ਦੇ ਮਾਲਕਾਂ ਵਿਚਾਲੇ ਝਗੜਾ ਹੋ ਗਿਆ ਹੈ। ਝਗੜੇ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਹੋਟਲ ਦੇ ਡਾਇਰੈਕਟਰ ਨੇ ਦੁਰਵਿਵਹਾਰ ਕੀਤਾ ਹੈ। ਇਸ ਸਬੰਧੀ ਥਾਣਾ ਰਾਮਾਮੰਡੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।ਹੋਟਲ ਮੈਰੀਟਨ, ਜਲੰਧਰ ਦੇ ਮਾਲਕ ਨੇ ਸਰਦਾਰ ਸਿਮਰਦੀਪ ਸਿੰਘ ਦੇ ਚਾਚਾ ਮਨਜੀਤ ਸਿੰਘ ਠੁਕਰਾਲ ਨੂੰ ਅਥਾਰਟੀ ਲੈਟਰ ਦੇ ਕੇ ਹੋਟਲ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿੱਤੀ ਹੈ। ਜੋ ਉਹ ਹੋਟਲ ਦੇ ਖਰਚੇ ਜਾਂ ਆਮਦਨ ਦਾ ਹਿਸਾਬ ਰੱਖਦੇ ਹਨ।

ਪਰ ਹੋਟਲ ਦੇ ਸੰਚਾਲਕ ਪਰਮਜੀਤ ਸਿੰਘ ਮਰਵਾਹਾ ਜਾਂ ਗੌਤਮ ਕੁਕਰੇਜਾ ਹੋਣ ਕਾਰਨ ਉਸ ਨੂੰ ਹੋਟਲ ਦੀ ਦੇਖ-ਭਾਲ ਕਰਨ ਤੋਂ ਰੋਕਿਆ ਜਾ ਰਿਹਾ ਹੈ
ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਥਾਣਾ ਰਾਮਾ ਮੰਡੀ ਵਿਖੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹੁਣ ਮੈਂ ਹੋਟਲ ਦੀ ਦੇਖ-ਭਾਲ ਨਹੀਂ ਕਰਾਂਗਾ ਕਿਉਂਕਿ ਇਹ ਦੋਵੇਂ ਮਾਰ ਦੇਣਗੇ।ਮੈਨੂੰ ਇਨ੍ਹਾਂ ਦੋਵਾਂ ਤੋਂ ਬਚਾਇਆ ਜਾਵੇ ਜਾਂ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਹੋਟਲ ਦੇ ਡਾਇਰੈਕਟਰ ਸਿਮਰਦੀਪ ਸਿੰਘ ਵਲੋਂ ਲਿਖਤੀ ਰੂਪ ਚ ਦਿਤੇ ਪੇਪਰ ਦਿਖਾਉਂਦੇ ਹੋਏ ਦਸਿਆ ਗਿਆ ਕਿ ਜਦ ਉਨ੍ਹਾਂ ਦਾ ਸ਼ੇਅਰ 35 ਫੀਸਦੀ ਸੀ ਅਤੇ ਮੈ ਉਸ ਸਮੇ ਮੈਨੇਜਿੰਗ ਡਾਇਰੈਕਟਰ ਸੀ ਤੇ ਉਸ ਸਮੇ ਪਰਮਜੀਤ ਸਿੰਘ ਮਰਵਾਹਾ ਡਾਇਰੈਕਟਰ ਸੀ ਤੇ ਉਸ ਦਾ ਸਿਰਫ 15 ਫੀਸਦੀ ਸ਼ੇਅਰ ਸੀ ਅਤੇ ਮੈਨੂੰ ਸ਼ੇਅਰ ਵੇਚਣ ਲਈ ਕਿਹਾ ਗਿਆ ਤੇ 20 ਫੀਸਦੀ ਸ਼ੇਅਰ ਲੈਣ ਦੀ ਗੱਲ ਕੀਤੀ ਗਈ ਫਿਰ ਜਦ ਅਸੀਂ 20 ਫੀਸਦੀ ਸ਼ੇਅਰ ਦੇਣ ਦੀ ਗੱਲ ਕੀਤੀ ਤਾਂ 2 ਫੀਸਦੀ ਸ਼ੇਅਰ ਜਬਰਦਸਤੀ ਲੈਣ ਲਈ ਕਿਹਾ ਗਿਆ ਹੁਣ ਬਾਕੀ ਖੁਦ ਹੀ ਪੜ੍ਹ ਲਵੋ ਉਨ੍ਹਾਂ ਵਲੋਂ ਸ਼ੇਅਰ ਸੰਬਧੀ ਕੀ ਲਿਖਿਆ ਗਿਆ…