ਜਲੰਧਰ ਦੇ ਮਸ਼ਹੂਰ ਹਸਪਤਾਲ ਖਿਲਾਫ ਵੱਡੀ ਕਾਰਵਾਈ, ਫਰਜ਼ੀ ਡਿਗਰੀ ਨਾਲ ਕੰਮਦੇ ਡਾਕਟਰ ‘ਤੇ FIR ਦਰਜ

ਜਲੰਧਰ ਦੇ ਮਸ਼ਹੂਰ ਹਸਪਤਾਲ ਖਿਲਾਫ ਵੱਡੀ ਕਾਰਵਾਈ, ਫਰਜ਼ੀ ਡਿਗਰੀ ਨਾਲ ਕੰਮਦੇ ਡਾਕਟਰ ‘ਤੇ FIR ਦਰਜ

ਜਲੰਧਰ ਆਦਰਸ਼ ਨਗਰ ਸਥਿਤ ਹਾਰਟ ਕੇਅਰ ਸੈਂਟਰ ਦੇ ਡਾਕਟਰ ਸੰਜੇ ਪਾਂਡੇ ਉਰਫ ਸੰਜੇ ਕੁਮਾਰ ‘ਤੇ ਇਕ ਮਰੀਜ਼ ਦਾ ਫਰਜ਼ੀ ਡਿਗਰੀ ਲੈ ਕੇ ਇਲਾਜ ਕਰਨ ਦਾ ਦੋਸ਼ ਸੀ। ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ ਹੋ ਜਾਣ ’ਤੇ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ।

ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਪਾਂਡੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਗੁਰਜੈ ਪਾਲ ਨਗਰ ਵਾਸੀ ਜਸਵੀਰ ਸਿੰਘ ਨੇ ਦੱਸਿਆ ਸੀ ਕਿ ਪਿਛਲੇ ਸਾਲ 23 ਅਗਸਤ ਨੂੰ ਉਸ ਨੇ ਆਪਣੀ ਮਾਂ ਨੂੰ ਫੁੱਟਬਾਲ ਚੌਕ ਨੇੜੇ ਸਥਿਤ ਹਾਰਟ ਕੇਅਰ ਸੈਂਟਰ ਵਿੱਚ ਦਾਖ਼ਲ ਕਰਵਾਇਆ ਸੀ।

ਉਸ ਦੀ ਮਾਤਾ ਜੋਗਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ ਸੀ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਡਾ. ਅਮਿਤ ਜੈਨ, ਡਾ. ਸੰਜੀਵ ਪਾਂਡੇ, ਨਰਸ ਕੁਲਵਿੰਦਰ ਕੌਰ ਤੇ ਮਨਜੀਤ ਕੌਰ ਦੀ ਅਣਗਹਿਲੀ ਕਾਰਨ ਹੋਈ | ਇਸ ਦੀ ਸ਼ਿਕਾਇਤ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੂੰ ਕੀਤੀ ਗਈ। ਡਾਕਟਰ ਪਾਂਡੇ ਨੇ ਫਰਜ਼ੀ ਦਸਤਾਵੇਜ਼ ਦਿਖਾਏ ਸਨ ਜਿਸ ਤੋਂ ਬਾਅਦ ਲਾਪਰਵਾਹੀ ਦੇ ਮਾਮਲੇ ਤੋਂ ਇਨਕਾਰ ਕੀਤਾ ਗਿਆ ਸੀ। ਜਸਵੀਰ ਸਿੰਘ ਨੇ ਖੁਦ ਆਰਟੀਆਈ ਰਾਹੀਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਸਬੰਧਤ ਬੋਰਡ ਤੋਂ ਇਸ ਦੀ ਜਾਂਚ ਕਰਵਾਈ। ਜਾਂਚ ਤੋਂ ਪਤਾ ਲੱਗਾ ਕਿ ਡਿਗਰੀ ਫਰਜ਼ੀ ਹੈ।