ਜਲੰਧਰ ਦੇ ਪੋਸ਼ ਇਲਾਕੇ ‘ਚ ਇਕੋ ਘਰ ਵਿਚ ਚੋਰਾਂ ਨੇ ਕੀਤੀ ਦੋ ਵਾਰ ਚੋਰੀ !

ਜਲੰਧਰ ਦੇ ਪੋਸ਼ ਇਲਾਕੇ ‘ਚ ਇਕੋ ਘਰ ਵਿਚ ਚੋਰਾਂ ਨੇ ਕੀਤੀ ਦੋ ਵਾਰ ਚੋਰੀ !

ਜਲੰਧਰ ਦੇ ਸਭ ਤੋਂ ਪੌਸ਼ ਖੇਤਰ ਸ੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਵਿਚ ਇੱਕ ਘਰ ਵਿਚ ਚੋਰ ਵੜ ਗਿਆ। ਜਦੋਂ ਇਸ ਬਾਰੇ ਲੋਕਾਂ ਨੂੰ ਪਤਾ ਚਲਿਆ ਤਾਂ ਤੁਰੰਤ ਪੁਲਿਸ ਨੂੰ ਮੌਕੇ ‘ਤੇ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਕੰਧ ਟੱਪ ਕੇ ਪੁਲਿਸ ਤੋਂ ਬੱਚ ਕੇ ਫਰਾਰ ਹੋ ਗਿਆ। ਜਿਸ ਘਰ ਵਿਚ ਚੋਰੀ ਹੋਈ ਉਥੇ ਸਿਰਫ ਬਜ਼ੁਰਗ ਹੀ ਰਹਿੰਦੇ ਹਨ।

ਉਨ੍ਹਾਂ ਦੇ ਬੱਚੇ ਕੰਮ ਕਿਤੇ ਬਾਹਰ ਕੰਮ ਕਰਦੇ ਹਨ। ਵਾਰਦਾਤ ਦੇ ਕਰੀਬ ਡੇਢ ਘੰਟੇ ਬਾਅਦ ਚੋਰ ਕੱਪੜੇ ਬਦਲ ਕੇ ਮੁੜ ਚੋਰੀ ਕਰਨ ਆ ਗਿਆ। ਜਿਸ ਤੋਂ ਬਾਅਦ ਉਹ ਘਰ ਦੇ ਅੰਦਰ ਤੋਂ ਸਮਾਨ ਵੀ ਅਪਣੇ ਨਾਲ ਲੈ ਗਿਆ। ਥਾਣਾ ਰਾਮਾ ਮੰਡੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਸਵੇਰੇ ਜਦੋਂ ਚੋਰੀ ਹੋਈ ਤਾਂ ਇਸ ਦੀ ਭਿਣਕ ਆਸ ਪਾਸ ਦੀ ਕੋਠੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਲੱਗੀ। ਜਿਸ ਤੋਂ ਬਾਅਦ ਕਲੌਨੀ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਬੁਲਾ ਲਈ। ਜਦੋਂ ਮੁਲਜ਼ਮ ਫਰਾਰ ਹੋਇਆ ਤਾਂ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।