ਜਲੰਧਰ ਦੇ ਇਸ ਪਿੰਡ ਦੇ ਖੇਤ ‘ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

ਜਲੰਧਰ ਦੇ ਇਸ ਪਿੰਡ ਦੇ ਖੇਤ ‘ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

ਆਜਾਦੀ ਦਿਵਸ ਮੌਕੇ 15 ਅਗਸਤ ਨੂੰ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਦੂਹੜੇ ਵਿਖੇ ਕਿਸਾਨ ਦੇ ਖੇਤ ਵਿਚੋਂ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਿਆ। ਗੁਬਾਰੇ ਉਪਰ ਅੰਗਰੇਜੀ ਵਿਚ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦਁਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਝੋਨੇ ਦੇ ਖੇਤ ਵਿਚ ਗੁਬਾਰਾ ਪਿਆ ਸੀ।

ਜਦੋਂ ਉਸ ਨੇ ਕੋਲ ਜਾ ਦੇਖਿਆ ਤਾਂ ਇਸ ਉਪਰ ਪਾਕਿਸਤਾਨੀ ਝੰਡਾ ਬਣਿਆ ਹੋਇਆ ਸੀ ਤੇ ਹੇਠਾਂ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਭੁਪਿੰਦਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਆਦਮਪੁਰ ਦੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੁਬਾਰਾ ਕਬਜੇ ਵਿਚ ਲੈ ਲਿਆ।