ਜਲੰਧਰ ਦੇ ਇਸ ਇਲਾਕੇ ’ਚ ਪਿਟਬੁੱਲ ਕੁੱਤੇ ਨੇ 2 ਲੜਕੀਆਂ ਨੂੰ ਬੁਰੀ ਤਰ੍ਹਾਂ ਨੋਚਿਆ,ਹਾਲਤ ਗੰਭੀਰ

ਜਲੰਧਰ ਦੇ ਇਸ ਇਲਾਕੇ ’ਚ ਪਿਟਬੁੱਲ ਕੁੱਤੇ ਨੇ 2 ਲੜਕੀਆਂ ਨੂੰ ਬੁਰੀ ਤਰ੍ਹਾਂ ਨੋਚਿਆ,ਹਾਲਤ ਗੰਭੀਰ

ਜਲੰਧਰ – ਗੜ੍ਹੇ ਇਲਾਕੇ ‘ਚ ਪੈਂਦੇ ਕਨਿਆਂਵਾਲੀ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਸਰਕਾਰੀ ਪਾਬੰਦੀਸ਼ੁਦਾ ਪਿਟਬੁਲ ਕੁੱਤੇ ਨੇ ਦੋ ਲੜਕੀਆਂ ਨੂੰ ਨੋਚਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।, ਲੜਕੀਆਂ ਦੀ ਹਾਲਤ ਨਾਜ਼ੁਕ ਹੋਣ ’ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁੱਤੇ ਨੂੰ ਕੁੜੀਆਂ ਨੇ ਖੁਦ ਪਾਲਿਆ ਸੀ। ਦਸੱਣਯੋਗ ਗੱਲ ਇਹ ਹੈ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਪਿਟਬੁਲ ਕੁੱਤਿਆਂ ਨੇ ਛੋਟੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਜ਼ਖਮੀ ਕੀਤਾ ਹੈ, ਜਿਸ ਦੇ ਮੱਦੇਨਜ਼ਰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਇਸ ਕੁੱਤੇ ‘ਤੇ ਪਾਬੰਦੀ ਅਤੇ ਭਾਰਤ ਸਰਕਾਰ ਨੇ ਪਿਟਬੁਲ ਕੁੱਤੇ ਰੱਖਣ ਲਈ ਭਾਰੀ ਜੁਰਮਾਨੇ ਲਗਾਏ ਹਨ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਰੱਖਿਆ ਹੈ।