ਜਲੰਧਰ ‘ਚ ਹਥਿਆਰਬੰਦ ਬਦਮਾਸ਼ਾਂ ਵਲੋਂ ਨੌਜਵਾਨ ਦਾ ਕਤਲ, ਭਰਾ ਜ਼ਖ਼ਮੀ

ਜਲੰਧਰ ‘ਚ ਹਥਿਆਰਬੰਦ ਬਦਮਾਸ਼ਾਂ ਵਲੋਂ ਨੌਜਵਾਨ ਦਾ ਕਤਲ, ਭਰਾ ਜ਼ਖ਼ਮੀ

ਨਕੋਦਰ ਅਧੀਨ ਪੈਂਦੇ ਪਿੰਡ ਲੱਦੇਵਾਲੀ ਵਿਖੇ ਰਾਤ 12 ਵਜੇ ਦੇ ਕਰੀਬ ਆਪਣੇ ਖੇਤਾਂ ‘ਚ ਝੋਨੇ ਦਾ ਕੱਦੂ ਕਰ ਰਹੇ ਨੌਜਵਾਨ ਉੱਪਰ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਜਿਸਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ‘ਤੇ ਵੀ ਹਮਲਾਵਰਾਂ ਨੇ ਹਮਲਾ ਕੀਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਜੋ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਉਪਰ ਮਾਮਲਾ ਦਰਜ ਕਰਨ ਉਪਰੰਤ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ