ਜਲੰਧਰ ਚ ਸਾਬਕਾ ਫੌਜੀ ਤੇ ਹਮਲਾ ਕਰਨ ਵਾਲੇ 10 ਮੁਲਜ਼ਮ ਅਸਲੇ ਸਣੇ ਗ੍ਰਿਫਤਾਰ, ਕੁਤਾਹੀ ਕਰਨ ਵਾਲਾ ਥਾਣੇਦਾਰ ਮੁਅਤਲ,

ਜਲੰਧਰ ਚ ਸਾਬਕਾ ਫੌਜੀ ਤੇ ਹਮਲਾ ਕਰਨ ਵਾਲੇ 10 ਮੁਲਜ਼ਮ ਅਸਲੇ ਸਣੇ ਗ੍ਰਿਫਤਾਰ, ਕੁਤਾਹੀ ਕਰਨ ਵਾਲਾ ਥਾਣੇਦਾਰ ਮੁਅਤਲ,

ਵੱਡੀ ਸਫਲਤਾ, 10 ਗ੍ਰਿਫਤਾਰ; 02 ਪਿਸਤੌਲ, 08 ਜਿੰਦਾ ਰੌਂਦ, ਤੇਜ ਹਥਿਆਰ, ਖੇਤੀ ਸੰਦ, 2 ਕਾਰਾਂ, 1 ਟਰੈਕਟਰ ਅਤੇ 5 ਮੋਟਰਸਾਈਕਲ ਕੀਤੇ ਜ਼ਬਤ, ਡਿਊਟੀ ‘ਚ ਅਣਗਹਿਲੀ ਵਰਤਣ ‘ਤੇ ਸਹਾਇਕ ਸਬ-ਇੰਸਪੈਕਟਰ ਮੁਅੱਤਲ

ਜਲੰਧਰ, 11 ਅਗਸਤ H.S

ਪਿਪਲੀ ਪਿੰਡ ਹਮਲੇ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਜਲੰਧਰ ਦਿਹਾਤੀ ਪੁਲਿਸ ਨੇ ਕੁੱਲ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਅਪਰਾਧ ਨਾਲ ਜੁੜੇ ਕਈ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਹਨ।

ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ 3 ਅਗਸਤ ਨੂੰ ਲੋਹੀਆਂ ਦੇ ਪਿੰਡ ਪਿੱਪਲੀ ਵਿੱਚ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ।