ਜਲੰਧਰ ‘ਚ ਵੱਡੀ ਵਾਰਦਾਤ: ਇਸ ਹਸਪਤਾਲ ‘ਚ ਹੋਇਆ ਇਕ ਨਰਸ ਦਾ ਬੇਰਹਿਮੀ ਨਾਲ ਕਤਲ, ਦੂਸਰੀ ਨਰਸ ਗੰਭੀਰ ਜ਼ਖ਼ਮੀ

ਜਲੰਧਰ ‘ਚ ਵੱਡੀ ਵਾਰਦਾਤ: ਇਸ ਹਸਪਤਾਲ ‘ਚ ਹੋਇਆ ਇਕ ਨਰਸ ਦਾ ਬੇਰਹਿਮੀ ਨਾਲ ਕਤਲ, ਦੂਸਰੀ ਨਰਸ ਗੰਭੀਰ ਜ਼ਖ਼ਮੀ

ਜਲੰਧਰ ਸ਼ਹਿਰ ਵਿਚ ਅੱਜ ਤੜਕਸਾਰ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ  ਥਾਣਾ ਨੰਬਰ ਛੇ ਦੇ ਅਧੀਨ ਆਉਂਦੇ ਸੰਘਾ ਚੌਕ ਨੇੜੇ ਪਰਲ ਆਈਸ ਐਂਡ ਮੈਟਰਨਿਟੀ ਹੋਮ ਦੀ ਇਕ ਨਰਸ ਦਾ ਕਤਲ ਹੋਇਆ ਹੈ ਉਹ ਦੂਸਰੀ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ  ਜਾਣਕਾਰੀ ਮੁਤਾਬਕ ਦੋਨਾਂ ਨਰਸਾਂ ਤੇ ਹਮਲਾ ਹਸਪਤਾਲ ਦੇ ਹੋਸਟਲ ਦੀ ਛੱਤ ਉੱਪਰ ਕੀਤਾ ਗਿਆ ਗੰਭੀਰ ਰੂਪ ਚ ਜ਼ਖ਼ਮੀ ਇਕ ਨਰਸ ਨੂੰ ਘਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ 

ਜਾਣਕਾਰੀ  ਕੁਝ ਅਣਪਛਾਤੇ ਲੋਕਾਂ ਵੱਲੋਂ ਦੋ ਨਰਸਾਂ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹਮਲੇ ਵਿਚ ਬਿਆਸ ਰਹਿਣ ਵਾਲੀ ਬਲਜਿੰਦਰ ਕੌਰ ਦੀ ਮੌਤ ਹੋ ਗਈ ਹੈ ਅਤੇ ਫਗਵਾੜਾ ਨਿਵਾਸੀ ਜੋਤੀ ਦੀ ਹਾਲਤ ਗੰਭੀਰ ਦੱਸੀ  ਜਾ ਰਹੀ ਹੈ ਇਸ ਘਟਨਾ ਬਾਰੇ ਅਜੇ ਤਕ ਇਹ ਪਤਾ ਨਹੀਂ ਚੱਲ ਪਾਇਆ ਕੀ ਕਾਰਨ ਹੈ ਏਡੀ ਵੱਡੀ ਵਾਰਦਾਤ ਹੋਣ ਦੇ ਪਿੱਛੇ ,   ਪੁਲਸ ਵੱਲੋਂ ਉਕਤ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ