ਜਲੰਧਰ ‘ਚ ਰੌਕੀ ਰੈਸਟੋਰੈਂਟ ‘ਤੇ ਛਾਪਾ, ਹੁੱਕਾ ਪੀਂਦੇ 22 ਨੌਜਵਾਨ ਗ੍ਰਿਫਤਾਰ, ਬਾਰ ਮਾਲਕ ਦਿਲਰੂਪ ਅਤੇ ਗਗਨ ਫਰਾਰ

ਜਲੰਧਰ ‘ਚ ਰੌਕੀ ਰੈਸਟੋਰੈਂਟ ‘ਤੇ ਛਾਪਾ, ਹੁੱਕਾ ਪੀਂਦੇ 22 ਨੌਜਵਾਨ ਗ੍ਰਿਫਤਾਰ, ਬਾਰ ਮਾਲਕ ਦਿਲਰੂਪ ਅਤੇ ਗਗਨ ਫਰਾਰ

ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਜਲੰਧਰ ਪੁਲਿਸ ਨੇ ਅਰਬਨ ਅਸਟੇਟ ਫੇਜ਼-2 ਵਿਖੇ ਕਾਰਵਾਈ ਕਰਦੇ ਹੋਏ ਰੌਕੀ ਰੈਸਟੋਰੈਂਟ ‘ਤੇ ਛਾਪਾ ਮਾਰਿਆ ਹੈ। ਪੁਲਸ ਨੇ ਇਸ ਸਮੇਂ ਤੋਂ ਹੁੱਕਾ ਪੀਂਦੇ 22 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਦੌਰਾਨ ਭਾਰੀ ਮਾਤਰਾ ਵਿੱਚ ਹੁੱਕਾ ਵੀ ਬਰਾਮਦ ਹੋਇਆ ਹੈ। ਫੜੇ ਗਏ 22 ਨੌਜਵਾਨਾਂ ਖਿਲਾਫ ਪੁਲਸ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁੱਕਾ ਬਾਰ ਦੇ ਮਾਲਕ ਦਿਲਰੂਪ ਅਤੇ ਗਗਨ ਹਨ। ਪੁਲਿਸ ਵੱਲੋਂ ਛਾਪੇਮਾਰੀ ਕਰਦੇ ਹੀ ਬਾਰ ਮਾਲਕ ਦਿਲਰੂਪ ਅਤੇ ਗਗਨ ਮੌਕੇ ਤੋਂ ਫਰਾਰ ਹੋ ਗਏ।