ਜਲੰਧਰ ਪੁਲਿਸ ਦੇ ਡਾਗ ਸਕੁਐਡ ‘ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ ਹੈ। ਸਪੈਸ਼ਲ ਡਾਈਟ ਤੇ ਟ੍ਰੇਨਿੰਗ ਤੋਂ ਬਾਅਦ ਬੌਬੀ ਨੂੰ ਡਾਗ ਸਕੁਐਡ ‘ਚ ਸ਼ਾਮਲ ਕੀਤਾ ਗਿਆ ਹੈ। ਨੌਂ ਮਹੀਨਿਆਂ ਦੀ ਟ੍ਰੇਨਿੰਗ ‘ਚ ਬੌਬੀ ਨਾ ਸਿਰਫ਼ ਜਾਣਕਾਰਾਂ ਨੂੰ ਸੁੰਘ ਕੇ ਪਛਾਣਦਾ ਹੈ ਬਲਕਿ ਦੁਸ਼ਮਣਾਂ ਦੀ ਗੰਧ ਤੋਂ ਸੁਚੇਤ ਵੀ ਕਰਦਾ ਹੈ।
ਆਜ਼ਾਦੀ ਦਿਵਸ ਸਮਾਗਮ ਤੋਂ ਪਹਿਲਾਂ ਬੌਬੀ ਸਟੇਡੀਅਮ ‘ਚ ਤਾਇਨਾਤ ਹੈਸੁਤੰਤਰਤਾ ਦਿਵਸ 2024 ‘ਤੇ ਮਹਾਨਗਰ ਦੇ ਸਟੇਡੀਅਮ ‘ਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਢੇ ਪੰਜ ਸਾਲ ਦੇ ਕੁੱਤੇ ਬੌਬੀ (Bobby Dog) ਨੇ ਸੰਭਾਲੀ ਹੈ। ਇਕ ਪਾਸੇ ਜਿੱਥੇ ਬੱਚੇ ਸਮਾਗਮ ਲਈ ਰੰਗਾਰੰਗ ਪ੍ਰੋਗਰਾਮ ਦੀ ਰਿਹਰਸਲ ਕਰ ਰਹੇ ਹਨ, ਉੱਥੇ ਹੀ ਬੌਬੀ ਵੀ ਡਿਊਟੀ ‘ਤੇ ਹੈ। ਵਿਸਫੋਟਕ ਸੁੰਘਣ ‘ਚ ਮਾਹਿਰ ਬੌਬੀ ਘੰਟਿਆਂਬੱਧੀ ਸਟੇਡੀਅਮ ‘ਚ ਸ਼ੱਕੀ ਵਸਤਾਂ ’ਤੇ ਨਜ਼ਰ ਰੱਖ ਰਿਹਾ ਹੈ।