ਜਲੰਧਰ ‘ਚ ਮੀਡੀਆ ਕਲੱਬ ਹੋਇਆ ਭੰਗ, ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਅਸਤੀਫੇ
ਜਲੰਧਰ /ਬਿਉਰੋ
ਜਲੰਧਰ ‘ਚ ਪੱਤਰਕਾਰ ਭਾਇਚਾਰੇ ਵਿਚ ਉਸ ਸਮੇ ਵੱਡਾ ਧਮਾਕਾ ਹੋਇਆ ਜਦ ਪੱਤਰਕਾਰ ਭਾਇਚਾਰੇ ਦੀ ਇਕ ਜਥੇਂਬੰਦੀ ਮੀਡੀਆ ਕਲੱਬ ਰਜਿ. ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਨੇਕ ਸਿੰਘ ਵਿਰਦੀ, ਰਜਿੰਦਰ ਸਿੰਘ ਠਾਕੁਰ, ਪਰਮਜੀਤ ਸਿੰਘ ਅਤੇ ਹੋਰ ਅਨੇਕਾਂ ਅਹੁਦੇਦਾਰਾਂ ਵਲੋਂ ਆਪਣੇ-ਆਪਣੇ ਅਹੁਦੇਦਿਆਂ ਤੋਂ ਅਸਤੀਫੇ ਦਿਤੇ ਗਏ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਬੀਤੇ ਸਮੇ ਉਨ੍ਹਾਂ ਵਲੋਂ ਮੀਡੀਆ ਕਲੱਬ ਦੀ ਬਣਾਈ ਗਈ ਕਾਰਜਕਰਨੀ ਬਾਡੀ ਨੂੰ ਮੁੱਢ ਤੋਂ ਭੰਗ ਕੀਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਖੁੱਦ ਵੀ ਆਪਣੇ ਅਹੁਦੇ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਹੈ। ਇਸ ਸਮੇ ਮੀਡੀਆ ਕਲੱਬ ਦੇ ਜਿਨ੍ਹਾਂ ਅਹੁਦੇਦਾਰਾਂ ਵਲੋਂ ਆਪਣੇ ਅਸਤੀਫੇ ਉਨ੍ਹਾਂ ਨੂੰ ਦਿਤੇ ਗਏ ਉਨ੍ਹਾਂ ‘ਚ ਭਜਨ ਸਿੰਘ ਕਰਤਾਰਪੁਰ, ਜਸਵਿੰਦਰ ਸਿੰਘ ਬੱਲ , ਦਿਲਬਾਗ ਲਾਂਬੜਾ , ਨਰਿੰਦਰ ਕੁਮਾਰ ,ਗੁਰਪ੍ਰੀਤ ਸਿੰਘ ਬਾਹੀਆਂ , ਕਰਮਜੀਤ ਸਿੰਘ, ਅਨਿਲ ਕੁਮਾਰ ਦੁੱਗਲ, ਗੁਰਪਿੰਦਰ ਸਿੰਘ , ਕਪਿਲ , ਪ੍ਰਦੀਪ ਸਿੰਘ ਬਸਰਾ ,ਦਲਜੀਤ ਸਿੰਘ ਸ਼ਾਹਕੋਟ ,ਸ਼ੁਸ਼ੀਲ ਕੁਮਾਰ, ਵਰਿੰਦਰ ਕੁਮਾਰ, ਰਾਜ ਕੁਮਾਰ ਫਿਲੌਰ ,ਸੌਰਵ ਕੁਮਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ , ਡੇਵਿਡ , ਵਿਜੇ ਅਟਵਾਲ ,ਜਸਪਾਲ ਸਿੰਘ , ਅਮਰਜੀਤ ਸਿੰਘ, ਜੇ ਪੀ ਐਸ ਸੰਧੂ , ਕੰਵਰਪਾਲ ਸਿੰਘ , ਪੋ.ਬਲਵਿੰਦਰ ਸਿੰਘ,ਸੰਨੀ ਭਗਤ , ਸੰਦੀਪ ਵਿਰਦੀ, ਸੰਜੇ ਚੋਪੜਾ ,ਕੁਲਵੰਤ ਸਿੰਘ , ਗੁਰਪ੍ਰੀਤ ਸਿੰਘ ਅਤੇ ਹੋਰ ਅਨੇਕਾਂ ਅਹੁਦੇਦਾਰ ਸ਼ਾਮਲ ਹਨ।
ਜਲੰਧਰ ‘ਚ ਮੀਡੀਆ ਕਲੱਬ ਹੋਇਆ ਭੰਗ, ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਅਸਤੀਫੇ
