ਜਲੰਧਰ ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਵੱਲੋਂ 19 ਸਤੰਬਰ ਨੂੰ ਜੈਨ ਮਹਾਪਰਵ ਸੰਬਤਸਰੀ ਦੀ ਸਬੰਧੀ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਆਉਂਦੇ ਇਲਾਕੇ ਅਧੀਨ ਮੀਟ ਤੇ ਆਂਡਿਆਂ ਦੀਆਂ ਸਾਰੀਆਂ ਦੁਕਾਨਾਂ ਤੇ ਰੇਹੜੀਆਂ, ਬੁੱਚੜਖਾਨੇ ਆਦਿ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦਿਨ ਹੋਟਲ, ਢਾਬਿਆਂ ਤੇ ਅਹਾਤਿਆਂ ‘ਤੇ ਮੀਟ/ਅੰਡੇ ਬਣਾਉਣ ਤੇ ਪਰੋਸਨ ‘ਤੇ ਪੂਰਨ ਪਾਬੰਦੀ ਰਹੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਭਲਕੇ ਮਤਲਬ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ।