ਜਲੰਧਰ ਚ ਭਾਜਪਾ ਨੂੰ ਝਟਕਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅੰਮਿ੍ਤਸਰ ‘ਚ ਸ਼ਾਮਲ

ਜਲੰਧਰ ਚ ਭਾਜਪਾ ਨੂੰ ਝਟਕਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅੰਮਿ੍ਤਸਰ ‘ਚ ਸ਼ਾਮਲ

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਚੰਦੀ ਨੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦਾ ਪੱਲਾ ਰਸਮੀ ਤੌਰ ‘ਤੇ ਫੜ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਮਾਡਲ ਟਾਊਨ ਜਲੰਧਰ ‘ਚ ਹੋਈ ਇਕ ਚੋਣ ਮੀਟਿੰਗ ਦੌਰਾਨ ਰਸਮੀ ਤੌਰ ‘ਤੇ ਸਿਰੋਪਾਓ ਭੇਟ ਕਰ ਕੇ ਕੌਮ ਦੇ ਕਾਰਜ ‘ਚ ਜੁਟਣ ਲਈ ਥਾਪੜਾ ਦਿੱਤਾ। ਸ. ਚੰਦੀ ਨੇ ਦੱਸਿਆ ਕੇ ਭਾਜਪਾ ਦੀਆਂ ਘੱਟ ਗਿਣਤੀ ਕੌਮਾਂ ਨਾਲ ਧੱਕੇਸ਼ਾਹੀ ਤੇ ਖ਼ਾਸ ਤੌਰ ‘ਤੇ ਸਿੱਖ ਵਿਰੋਧੀ ਨੀਤੀਆਂ ਰੱਖਣ ਕਾਰਨ ਉਨ੍ਹਾਂ ਭਾਜਪਾ ਨੂੰ ਅਲਵਿਦਾ ਆਖ, ਆਪਣੀ ਪੰਥਕ ਪਾਰਟੀ ‘ਚ ਵਾਪਸੀ ਕੀਤੀ। ਇਸ ਮੌਕੇ ਉਮੀਦਵਾਰ ਗੁਰਜੰਟ ਸਿੰਘ ਕਿੱਟੂ ਜ਼ਿਲ੍ਹਾ ਪ੍ਰਧਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਲਕਾ ਇੰਚਾਰਜ਼ ਜਥੇਦਾਰ ਸੁਲੱਖਣ ਸਿੰਘ ਤੇ ਹੋਰ ਪਾਰਟੀ ਆਗੂ ਮੌਜੂਦ ਸਨ।