ਜਲੰਧਰ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ, ਲੁਟੇਰੇ ਕੈਸ਼ ਲੁੱਟ ਕੇ ਹੋਏ ਫਰਾਰ

ਜਲੰਧਰ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ, ਲੁਟੇਰੇ ਕੈਸ਼ ਲੁੱਟ ਕੇ ਹੋਏ ਫਰਾਰ

ਜਲੰਧਰ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਲੁਟੇਰੇ ਨੋਟਾਂ ਨਾਲ ਭਰਿਆ ਬੈਗ ਲੈ ਗਏ
ਜਲੰਧਰ/ਮਨਜੋਤ ਚਾਹਲ

ਜਲੰਧਰ ਵਿੱਚ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਤੋਂ ਨੋਟਾਂ ਨਾਲ ਭਰਿਆ ਬੈਗ ਖੋਹ ਲਿਆ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੋਲੀ ਲੱਗਣ ਵਾਲਾ ਨੌਜਵਾਨ ਪੈਟਰੋਲ ਪੰਪ ਦਾ ਕੈਸ਼ੀਅਰ ਦੱਸਿਆ ਜਾ ਰਿਹਾ ਹੈ।