ਜਲੰਧਰ ਚ ਥਾਣੇ ਨੇੜੇ ਨਿਹੰਗ ਬਾਣੇ ‘ਚ ਲਹਿਰਾਈਆਂ ਨੰਗੀਆਂ ਕਿਰਪਾਨਾਂ, ਕੀਤੀ ਗੁੰਡਾਗਰਦੀ !

ਜਲੰਧਰ ਚ ਥਾਣੇ ਨੇੜੇ ਨਿਹੰਗ ਬਾਣੇ ‘ਚ ਲਹਿਰਾਈਆਂ ਨੰਗੀਆਂ ਕਿਰਪਾਨਾਂ, ਕੀਤੀ ਗੁੰਡਾਗਰਦੀ !

ਜਲੰਧਰ ਦੇ ਥਾਣਾ 3 ਅਧੀਨ ਆਉਂਦੇ ਮਿਲਾਪ ਚੌਕ ‘ਤੇ ਨੌਜਵਾਨਾਂ ਨੇ ਖੁੱਲ੍ਹੇਆਮ ਤਲਵਾਰਾਂ ਲਹਿਰਾਈਆਂ। ਜਾਣਕਾਰੀ ਮੁਤਾਬਕ ਹਮਲਾਵਰ ਨਿਹੰਗ ਪਹਿਰਾਵੇ ਵਿੱਚ ਆਏ ਅਤੇ ਦੁੱਗਲ ਚਾਪ ਦੀ ਦੁਕਾਨ ਵਿੱਚ ਦਾਖਲ ਹੋਏ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਭੰਨਤੋੜ ਕੀਤੀ ਗਈ। ਪੀੜਤ ਦੁਕਾਨਦਾਰ ਨੇ ਦੱਸਿਆ ਆਰਡਰ ਵਿੱਚ ਦੇਰੀ ਹੋਣ ਕਾਰਨ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਹੈਰਾਨੀ ਦੀ ਗੱਲ ਹੈ ਕਿ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ਤੇ ਹੀ ਪੁਲਿਸ ਥਾਣਾ ਸਥਿਤ ਹੈ। ਇਸ ਦੇ ਬਾਵਜੂਦ ਹਮਲਾਵਰ ਨੰਗੀਆਂ ਤਲਵਾਰਾਂ ਲਹਿਰਾਉਂਦੇ ਦੇਖੇ ਗਏ।