ਜਲੰਧਰ ਚ ਟਰੈਵਲ ਏਜੰਟ ਦੇ ਮਾਰੀਆਂ ਗੋਲੀਆਂ, ਵਾਲ ਵਾਲ ਬਚੇ

ਜਲੰਧਰ ਚ ਟਰੈਵਲ ਏਜੰਟ ਦੇ ਮਾਰੀਆਂ ਗੋਲੀਆਂ, ਵਾਲ ਵਾਲ ਬਚੇ

ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ। ਜਿੱਥੇ ਕਿ ਕੁਛ ਅਨਪਛਾਤੇ ਲੋਕਾਂ ਵੱਲੋਂ ਇੱਕ ਟਰੈਵਲ ਦੀ ਕਾਰ ਤੇ ਗੋਲੀਆਂ ਮਾਰੀਆਂ ਗਈਆਂ ਜਾਣਕਾਰੀ ਮੁਤਾਬਿਕ ਬੱਸ ਸਟੈਂਡ ਨਜਦੀਕ ਡੇਲਟਾ ਚੇਂਬਰ ਦੀ ਪਾਰਕਿੰਗ ਵਿਚ ਜਦ ਉਕਤ ਟਰੈਵਲ ਏਜੰਟ ਆਪਣੀ ਕਾਰ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਇਕਦਮ ਕੁਝ ਅਨਪਛਾਤੇ ਲੋਕਾਂ ਵੱਲੋਂ ਉਸ ਦੀ ਕਾਰ ਤੇ ਪੰਜ ਗੋਲੀਆਂ ਮਾਰੀ ਗਈਆਂ ਜਦੋਂ ਦੋਸ਼ੀ ਵਿਅਕਤੀ ਮੌਕੇ ਤੇ ਫਰਾਰ ਹੋ ਗਏ ਏਜੰਟ ਦਾ ਨਾਮ ਇੰਦਰਜੀਤ ਦੱਸਿਆ ਜਾ ਰਿਹਾ ਹੈ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ