ਜਲੰਧਰ ‘ਚ ਕੈਨੇਡਾ ਲਈ ਕਰਵਾਉਂਦੇ ਫਰਜ਼ੀ ਵਿਆਹ ਦੇ ਦਫਤਰ ‘ਚ ਛਾਪਾ, 2 ਲੋਕ ਗ੍ਰਿਫਤਾਰ, ਕੁਛ ਟ੍ਰੈਵਲ ਵੀ ਪੁਲਿਸ ਦੇ ਰਾਡਾਰ ਤੇ
ਜਲੰਧਰ ‘ਚ ਵਿਆਹ ਦਾ ਝਾਂਸਾ ਦੇ ਕੇ ਲੋਕਾਂ ਨੂੰ ਲੁੱਟਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਪੁਲਿਸ ਨੇ ਇਸ ਠੱਗੀ ਦਾ ਨੈੱਟਵਰਕ ਵਿਦੇਸ਼ ‘ਚ ਚਲਾ ਰਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਥਾਣਾ ਸੱਤ ਅਧੀਨ ਇਕ ਦਫਤਰ ਖੋਲ੍ਹਿਆ ਗਿਆ ਸੀ, ਜਿਸ ਦਾ ਡਾਇਰੈਕਟਰ ਕੈਨੇਡਾ ‘ਚ ਬੈਠਾ ਸੀ ਅਤੇ ਇਸ ਦਫਤਰ ਨੂੰ ਖੋਲ੍ਹ ਕੇ ਲੋਕਾਂ ਨੂੰ ਟੈਲੀਕਾਲਿੰਗ ਰਾਹੀਂ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਸੀ। ਜਿਸ ਦਾ ਮੁੱਖ ਸਰਗਨਾ ਖੁਦ ਵਿਦੇਸ਼ ‘ਚ ਸੀ ਪਰ ਇੱਥੇ ਉਹ ਸਾਰਾ ਨੈੱਟਵਰਕ ਚਲਾ ਰਿਹਾ ਸੀ। ਵਿਦੇਸ਼ਾਂ ‘ਚ ਰਹਿੰਦੇ ਕਈ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਲੁੱਟੇ ਹਨ। ਸੂਤਰਾਂ ਅਨੁਸਾਰ ਜਲੰਧਰ ਪੁਲਿਸ ਨੇ ਇਸ ਗਿਰੋਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਫ਼ਤਰ ‘ਚ ਕਰੀਬ 20 ਲੋਕਾਂ ਦਾ ਸਟਾਫ਼ ਸੀ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਫ਼ੋਨ ਕਰਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ