ਜਲੰਧਰ ‘ਚ ਕਾਰ ਨੇ 4 ਸਾਲ ਦੀ ਬੱਚੀ ਨੂੰ ਕੁਚਲਿਆ, ਹੋਈ ਮੌਤ

ਜਲੰਧਰ ‘ਚ ਕਾਰ ਨੇ 4 ਸਾਲ ਦੀ ਬੱਚੀ ਨੂੰ ਕੁਚਲਿਆ, ਹੋਈ ਮੌਤ

ਜਲੰਧਰ ਦੇ ਮਾਨ ਸਿਟੀ ਸੈਂਟਰ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ 4 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ। ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਟੀਵੀ ਟਾਵਰ ਕੋਲ ਵਾਪਰਿਆ।

ਸਥਾਨਕ ਲੋਕਾਂ ਅਨੁਸਾਰ ਬੱਚੀ ਕੁਆਰਟਰ ਬਾਹਰ ਬੈਠੀ ਹੋਈ ਸੀ, ਇਸ ਦੌਰਾਨ ਤੇਜ਼ ਰਫ਼ਤਾਰ ਸਵਿਫਟ ਕਾਰ, ਨੰਬਰ ਪੀਬੀ 46 ਯੂ 8521 ਦੇ ਚਾਲਕ ਨੇ ਬੱਚੀ ਨੂੰ ਕੁਚਲ ਦਿੱਤਾ। ਪੁਲਿਸ ਨੇ ਕਾਰ ਤੇ ਚਾਲਕ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ‘ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਬੱਚੀ ਕਰੀਨਾ ਖੇਡ ਰਹੀ ਸੀ ਤੇ ਉਹ ਖੇਡਦੇ-ਖੇਡਦੇ ਸੜਕ ‘ਤੇ ਆ ਗਈ। ਇਸ ਦੌਰਾਨ ਉਹ ਕਾਰ ਥੱਲੇ ਆ ਗਈ। ਘਟਨਾ ਤੋਂ ਬਾਅਦ ਕਾਰ ਤੇ ਚਾਲਕ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।