ਜਲੰਧਰ ਨਿਗਮ ਅਧਿਕਾਰੀ ਦਾ ਪੁੱਤ ਹੈਰੋਇਨ ਸਣੇ ਗ੍ਰਿਫਤਾਰ
ਜਲੰਧਰ ‘ਚ ਐਂਬੂਲੈਂਸ ‘ਤੇ ਮੂਸੇਵਾਲਾ ਦੀਆਂ ਤਸਵੀਰਾਂ ਲਗਾ ਕੇ ਮਰੀਜ਼ਾਂ ਨੂੰ ਦਿੱਤਾ ਇਹ ਫ਼ਾਇਦਾ
ਜਲੰਧਰ ‘ਚ ਐਂਬੂਲੈਂਸ ‘ਤੇ ਮੂਸੇਵਾਲਾ ਦੀਆਂ ਤਸਵੀਰਾਂ ਲਗਾ ਕੇ ਮਰੀਜ਼ਾਂ ਨੂੰ ਦਿੱਤਾ ਇਹ ਫ਼ਾਇਦਾ
ਇਹ ਸ਼ਖ਼ਸ ਕਰੀਬ ਤਿੰਨ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਜਲੰਧਰ ਦੇ ਰਹਿਣ ਵਾਲੇ ਇਸ ਸੁਖਦੇਵ ਸਿੰਘ ਉਰਫ਼ ਸੋਨੂੰ ਨੇ ਆਪਣੀ ਐਂਬੂਲੈਂਸ ‘ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਇਹ ਸ਼ਖ਼ਸ ਆਪਣੀ ਐਂਬੂਲੈਂਸ ‘ਚ ਜਾਣ ਵਾਲੇ ਮਰੀਜ਼ ਨੂੰ ਵੀ 50 ਫ਼ੀਸਦੀ ਤੱਕ ਛੋਟ ਵੀ ਦਿੰਦਾ ਹੈ।
ਜਲੰਧਰ ਦੇ ਰਹਿਣ ਵਾਲੇ ਸੁਖਦੇਵ ਸਿੰਘ (ਸੋਨੂੰ) ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਹੀ ਉਸ ਨੇ ਆਪਣੀ ਐਂਬੂਲੈਂਸ ‘ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਸੋਨੂੰ ਨੇ ਕਿਹਾ ਕਿ ਅਸੀਂ ਜੇਕਰ ਮਰੀਜ਼ ਨੂੰ 50 ਫ਼ੀਸਦੀ ਪੈਸੇ ‘ਚ ਛੋਟ ਦਿੰਦੇ ਹਾਂ ਤਾਂ ਉਹੀ ਸਾਡੇ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਹੈ। ਜਦੋਂ ਸੁਖਦੇਵ ਨੂੰ ਐਂਬੂਲੈਂਸ ‘ਤੇ ਲਗਾਈ ਫੋਟੋ ਦੇ ਖ਼ਰਚੇ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਲਈ ਇਹ ਕੁਝ ਨਹੀਂ ਹੈ। ਉਨ੍ਹਾਂ ਲਈ ਉਹ ਇਸ ਦੇ ਵੀ ਜ਼ਿਆਦਾ ਖ਼ਰਚ ਕਰਕੇ ਤਸਵੀਰਾਂ ਲਗਾ ਸਕਦੇ ਹਨ।