ਜਲੰਧਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, AAP ਦੇ ਅਨੇਕਾਂ ਆਗੂ BJP ‘ਚ ਸ਼ਾਮਲ

ਜਲੰਧਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, AAP ਦੇ ਅਨੇਕਾਂ ਆਗੂ BJP ‘ਚ ਸ਼ਾਮਲ

ਭਾਜਪਾ ਨੇ ਜਲੰਧਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਅੱਜ ਚੰਡੀਗੜ੍ਹ ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਵੱਡੀ ਗਿਣਤੀ ਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਨਾਲ ਆਏ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂਆਂ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਵਾਲਾ ਪਟਕਾ ਪਹਿਨ ਲਿਆ। ਇਸ ਮੌਕੇ ਭਾਜਪਾ ਨੇਤਾ ਤੇ ਗੁਜਰਾਤ ਦੇ ਸਾਬਕਾ ਮੁੱਖਮੰਤਰੀ ਵਿਜੈ ਰੁਪਣੀ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੇ ਬੀਬੀ ਕਰਮਜੀਤ ਕੌਰ ਨੇ ਭਾਜਪਾ ਸ਼ਾਮਲ ਹੋਣ ਆਏ ਆਗੂਆਂ ਦਾ ਜ਼ੋਰਦਾਰ ਸਵਾਗਤ ਕੀਤਾ।

ਇਸ ਮੌਕੇ ਵਿਨੀਤ ਧੀਰ ਕੌਂਸਲਰ ਆਪ (ਜਾਇੰਟ ਸੈਕਟਰੀ ਪੰਜਾਬ ਚ ਟਰੇਡ ਵਿੰਗ), ਵਿਕਾਸ ਗੁਪਤਾ, ਅਮਿਤ ਲੁਧਰਾ, ਧੀਰਜ ਭਗਤ, ਅਯੂਬ ਦੁੱਗਲ, ਕੁਲਵੰਤ ਸਿੰਘ ਨਿਹੰਗ (ਇੰਚਾਰਜ ਸ਼੍ਰੋਮਣੀ ਅਕਾਲੀ ਦਲ), ਐਡਵੋਕੇਟ ਪ੍ਰਭਜੋਤ ਸਿੰਘ (ਮੈਂਬਰ ਵਿਧਾਨ ਸਭਾ ਕਮੇਟੀ ਲੀਗਲ ਵਿੰਗ), ਕਾਰੀ ਮੁਹੰਮਦ ਇਕਰਾਮ, ਸੁਰੇਸ਼ ਖੁਰਾਣਾ (ਬਲਾਕ ਇੰਚਾਰਜ ਆਪ), ਗੋਲਡੀ ਭਗਤ, ਰਾਕੇਸ਼ ਭਗਤ, ਰਿਸ਼ੀ ਕਪੂਰ, ਮਨੋਜ ਵਡੇਰਾ, ਰਾਜੇਸ਼ ਅਰੋੜਾ, ਸਾਰੇ ਆਪ ਆਗੂ, ਸੂਰਜ (ਵਾਰਡ ਇੰਚਾਰਜ ਆਪ), ਰੋਜ਼ੀ ਅਰੋੜਾ, ਨੀਤਾ ਬਹਿਲ ਤੇ ਹੋਰਾਂ ਭਾਜਪਾ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ਦੇ ਵਿਕਾਸ ਮੁਖੀ ਏਜੰਡੇ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਲਿਆ।