ਜਲੰਧਰ ‘ਚ ‘ਆਪ’ ਵਿਧਾਇਕ ਰਮਨ ਅਰੋੜਾ ਨੇ ਲੱਧੇਵਾਲੀ ਫਲਾਈਓਵਰ ਦਾ ਤੀਜੀ ਵਾਰ ਕੀਤਾ ਉਦਘਾਟਨ

ਜਲੰਧਰ ‘ਚ ‘ਆਪ’ ਵਿਧਾਇਕ ਰਮਨ ਅਰੋੜਾ ਨੇ ਲੱਧੇਵਾਲੀ ਫਲਾਈਓਵਰ ਦਾ ਤੀਜੀ ਵਾਰ ਕੀਤਾ ਉਦਘਾਟਨ

‘ਆਪ’ ਵਿਧਾਇਕ ਰਮਨ ਅਰੋੜਾ ਨੇ ਜਲੰਧਰ ‘ਚ ਲੱਧੇਵਾਲੀ ਫਲਾਈਓਵਰ ਦਾ ਤੀਜੀ ਵਾਰ ਉਦਘਾਟਨ ਕੀਤਾ।
ਜਲੰਧਰ ਵਿੱਚ ਲੱਧੇਵਾਲੀ ਫਲਾਈਓਵਰ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਸ਼ੁੱਕਰਵਾਰ ਨੂੰ ਵਿਧਾਇਕ ਰਮਨ ਅਰੋੜਾ ਨੇ ਕੀਤਾ। ਫਲਾਈਓਵਰ ਬਣੇ ਨੂੰ ਕਰੀਬ 2 ਮਹੀਨੇ ਬੀਤ ਚੁੱਕੇ ਹਨ ਪਰ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੌਗਿੱਟੀ ਫਲਾਈਓਵਰ ਦੇ ਖੁੱਲ੍ਹਣ ਨਾਲ ਆਸ-ਪਾਸ ਰਹਿੰਦੇ 10 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸਹੂਲਤ ਮਿਲੇਗੀ।