ਜਲੰਧਰ ਕੈਂਟ ਦੀ ਪ੍ਰੀਆ ਬੰਸਲ ਨੇ ਕੀਤੀ ਪ੍ਰੈਸ ਕਾਨਫਰੰਸ, ਆਪਣੇ ਪਤੀ ਤੇ ਲਾਏ ਕੁੱਟਮਾਰ ਅਤੇ ਬਲੈਕਮੇਲ ਕਰਨ ਦੇ ਦੋਸ਼

ਜਲੰਧਰ ਕੈਂਟ ਦੀ ਪ੍ਰੀਆ ਬੰਸਲ ਨੇ ਕੀਤੀ ਪ੍ਰੈਸ ਕਾਨਫਰੰਸ, ਆਪਣੇ ਪਤੀ ਤੇ ਲਾਏ ਕੁੱਟਮਾਰ ਅਤੇ ਬਲੈਕਮੇਲ ਕਰਨ ਦੇ ਦੋਸ਼

ਜਲੰਧਰ ਕੈਂਟ ਦੀ ਪ੍ਰੀਆ ਬੰਸਲ ਨੇ ਕੀਤੀ ਪ੍ਰੈਸ ਕਾਨਫਰੰਸ, ਆਪਣੇ ਪਤੀ ਤੇ ਲਾਏ ਕੁੱਟਮਾਰ ਅਤੇ ਬਲੈਕਮੇਲ ਕਰਨ ਦੇ ਦੋਸ਼  

ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

ਜਲੰਧਰ (ਸੁਨੀਲ ਕੁਮਾਰ) ਮੈਂ ਪ੍ਰੀਆ ਬੰਸਲ ਪੁੱਤਰੀ ਤਰਸੇਮ ਗਰਗ ਮੁਹੱਲਾ ਨੰਬਰ 12 ਹਾਊਸ ਨੰਬਰ 9 ਜਲੰਧਰ ਕੈਂਟ ਦੀ ਰਹਿਣ ਵਾਲੀ ਹਾ। ਮੇਰਾ ਵਿਆਹ ਮੁਕੇਸ਼ ਬੰਸਲ ਸਪੁੱਤਰ ਸ਼੍ਰੀ ਰਾਮ ਪ੍ਰਕਾਸ਼ ਹਾਲ ਬਾਜ਼ਾਰ ਅਰੋੜਾ ਵਾਲੀ ਗਲੀ ਮਕਾਨ ਨੰਬਰ 2012 ਨੂੰ ਪੂਰੇ ਹਿੰਦੂ ਰੀਤੀ ਰਿਵਾਜਾਂ ਨਾਲ 17 ਜਨਵਰੀ 2012 ਚ ਅੰਮ੍ਰਿਤਸਰ ਵਿੱਖੇ ਹੋਇਆ ਸੀ। ਮੇਰੇ ਦੋ ਬੱਚੇ ਹਨ ਵੱਡਾ ਬੇਟਾ ਨਾਮ ਕ੍ਰਿਸ਼ਨਾ ਜਿਸ ਦੀ ਉਮਰ ਦਾ 10ਸਾਲ, ਇੱਕ ਬੇਟੀ ਜਿਸਦਾ ਨਾਮ ਸਿੱਧੀ ਅਤੇ ਉਮਰ 3 ਸਾਲ ਹੈ। ਮੇਰੇ ਵਿਆਹ ਤੋਂ ਕੁਝ ਸਾਲਾਂ ਬਾਅਦ ਮੇਰਾ ਪਤੀ ਮੇਰੀਆਂ ਨਿਊਡ(ਨਗਨ) ਫੋਟੋਆਂ ਅਤੇ ਵੀਡੀਓ ਬਣਾਉਣ ਲੱਗ ਪਿਆ। ਜਦ ਵੀ ਅਸੀਂ ਪਤੀ ਪਤਨੀ ਇਕੱਠੇ ਹੁੰਦੇ ਮੇਰਾ ਪਤੀ ਮੇਰੀਆਂ ਨਿਊਡ ਫੋਟੋਆਂ ਕਰ ਲੈਂਦਾ। ਮੈਂ ਬਹੁਤ ਮਨਾ ਕਰਨਾ ਤਾਂ ਉਸਨੇ ਕਹਿਣਾ ਕਿ ਮੈਨੂੰ ਚੰਗਾ ਲੱਗਦਾ ਹੈ। ਮੇਰੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਉਸਨੇ ਆਪਣੇ ਕੋਲ ਕਰਕੇ ਸਟੋਰ ਕਰ ਲਈਆਂ ਫਿਰ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਆਪਾਂ ਸੋਸ਼ਲ ਮੀਡੀਆ ਤੇ ਇਹ ਨਿਊਡ ਪਿਕਸ ਅਤੇ ਵੀਡੀਓਜ ਅਲੱਗ-ਅਲੱਗ ਸਾਈਟਸ ਬਣਾ ਕੇ ਪਾ ਦਿੰਨੇ ਆਂ, ਇਸ ਨਾਲ ਕਮਾਈ ਬਹੁਤ ਵੱਡੀ ਮਾਤਰਾ ਵਿੱਚ ਹੁੰਦੀ ਹੈ। ਮੈਂ ਇਹ ਗੱਲ ਸੁਣ ਕੇ ਇਕਦਮ ਹਕੀ-ਬੱਕੀ ਰਹਿ ਗਈ ਅਤੇ ਇਸ ਇਸ ਗੱਲ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਜਦੋਂ ਵੀ ਮੇਰੀਆਂ ਵੀਡੀਓ ਅਤੇ ਪਿਕਸ ਕਰਨ ਦੀ ਕੋਸ਼ਿਸ਼ ਕਰਨੀ ਤਾਂ ਮੈਂ ਉਸ ਦਾ ਵਿਰੋਧ ਕਰਨਾ। ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਮੇਰੇ ਘਰ ਵਾਲੇ ਨੇ ਮੈਂ ਮੇਰੇ ਨਾਲ ਕੁੱਟਮਾਰ ਤੇ ਗਾਲੀ ਗਲੋਚ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿੱਚ ਮੇਰਾ ਜੇਠ ਰਜੇਸ਼, ਮੇਰਾ ਨਣਦੋਈਆ ਕ੍ਰਿਸ਼ਨਾ, ਪੰਕਜ ਅਗਰਵਾਲ ਮੇਰੇ ਘਰ ਵਾਲੇ ਦਾ ਸਾਥ ਦਿੰਦੇ ਸਨ।ਤਕਰੀਬਨ ਡੇਢ ਕੁ ਸਾਲ ਪਹਿਲਾਂ ਮੇਰਾ ਪਤੀ ਤੇ ਮੇਰਾ ਜੇਠ ਰਜੇਸ਼ ਮੈਨੂੰ ਮਾਰਕੁੱਟ ਕੇ ਮੇਰੀ ਬੇਟੀ ਸਿੱਧੀ ਅਤੇ ਮੈਨੂੰ ਜਲੰਧਰ ਸੁੱਟ ਗਏ ਅਤੇ ਧਮਕਾਇਆ ਕਿ ਜੇ ਤੂੰ ਸਾਡੀ ਗੱਲ ਨਹੀਂ ਮੰਨੇਗੀ ਤਾਂ ਖਾ ਇਥੇ ਧੱਕੇ ਖਾਣੇ ਪੈਣਗੇ। ਫਿਰ ਮੇਰੇ ਘਰ ਵਾਲੇ ਨੇ ਕਦੀ-ਕਦੀ ਮੇਰੇ ਕੋਲ ਜਲੰਧਰ ਆਉਣਾ ਅਤੇ ਮੈਨੂੰ ਇਸ ਗੱਲ ਲਈ ਮਨਾਉਣਾ ਅਤੇ ਮੈਂ ਮਨਾ ਕਰ ਦੇਣਾ।ਮੈਂ ਲੋਕਾਂ ਦੇ ਝਾੜੂ ਪੋਚਾ ਕਰਕੇ ਆਪਣਾ ਜੀਵਨ ਨਿਰਵਾਹ ਕਰ ਰਹੀ ਸੀ ਅਤੇ ਆਪਣੀ ਬੇਟੀ ਸਿੱਧੀ ਨੂੰ ਸਟੇਟ ਪਬਲਿਕ ਸਟੇਟ ਪਬਲਿਕ ਸਕੂਲ ਵਿੱਚ ਦਾਖਲ ਕਰਵਾ ਕੇ ਪੜ੍ਹਾਈ ਕਰਵਾ ਰਹੀ ਸੀ । ਇਸੇ ਦੌਰਾਨ ਮਿਤੀ 18 ਦਸੰਬਰ 2024 ਨੂੰ ਮੇਰਾ ਘਰ ਵਾਲਾ ਮੇਰੀ ਬੇਟੀ ਸਿੱਧੀ ਨੂੰ ਮੇਰੇ ਕੋਲੋਂ ਖੋਹ ਕੇ ਲੈ ਗਿਆ। ਮੈਂ ਪਿੱਛਾ ਕਰਦੀ ਕਰਦੀ ਮੈਂ ਅੰਮ੍ਰਿਤਸਰ ਪੁੱਜ ਗਈ। ਮੈਂ ਘਰ ਜਾ ਕੇ ਇਹਨਾਂ ਦੀਆਂ ਬਹੁਤ ਮਿਨਤਾਂ ਤਰਲੇ ਕੀਤੇ ਪਰ ਇਨ੍ਹਾਂ ਮੇਨੂੰ ਧੱਕੇ ਮਾਰ ਕੇ ਕੱਢ ਦਿੱਤਾ ਧਮਕੀ ਦਿੱਤੀ ਕਿ ਜੋ ਕੰਮ ਤੂੰ ਨਹੀਂ ਕਰੇਗੀ ਤਾਂ ਮੈਂ ਇਸ ਕੁੜੀ ਕੋਲੋਂ ਕਰਵਾਵਾਂਗਾ। ਮੇਰੇ ਪਤੀ ਨੇ ਮੇਰੀਆਂ ਨਿਊਡ ਪਿਕਸ ਅਤੇ ਵੀਡੀਓਜ਼ ਫੇਸਬੁੱਕ ਅਤੇ ਵਟਸਅਪ ਸਟੇਟਸ ਤੇ ਲਗਾ ਦਿੱਤੀਆਂ। ਅਲੱਗ ਅਲੱਗ ਆਈਡੀਆਂ ਬਣਾਉਣੀਆਂ ਅਤੇ ਮੇਰੀਆਂ ਫੋਟੋ ਵੀਡੀਓ ਪਾ ਦੇਣੀਆਂ। ਮੈਂ ਅੱਕ ਹਾਰ ਕੇ ਪੁਲਿਸ ਕੰਪਲੇਂਟ ਕੀਤੀ ਜਿਸ ਉੱਤੇ ਜਲੰਧਰ ਕੈਂਟ ਥਾਣੇ ਪੁਲਿਸ ਨੇ ਕਿਡਨੈਪਿੰਗ ਦਾ ਪਰਚਾ ਦਰਜ ਕਰਕੇ ਕਾਰਵਾਈ ਕਰਦਿਆਂ ਮੇਰੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ।ਕੰਪਲੇਂਟ ਦੀ ਪੈਰਵੀ ਕਰਦਿਆਂ ਮੈਂ ਪੁਲਿਸ ਕਮਿਸ਼ਨਰ ਜਲੰਧਰ ਅਤੇ ਕੈਂਟ ਥਾਣੇ ਮੇਰੇ ਅਣਗਿਣਤ ਚੱਕਰ ਲਗਾਉਣ ਦੇ ਬਾਵਜੂਦ ਮੇਰੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਮੇਰੇ ਦੋਸ਼ੀ ਪਤੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਮੈਨੂੰ ਅੱਜ ਤੱਕ ਵੀ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨਾਲ ਨਹੀਂ ਮਿਲਣ ਹੀ ਨਹੀਂ ਦਿੱਤਾ ਗਿਆ, ਕਾਰਵਾਈ ਦੀ ਆਸ ਮੇਨੂ ਕਿੱਥੋਂ ਹੋ ਸਕੇਗੀ।ਮੇਨੂ ਮਜਬੂਰੀ ਵੱਸ ਕਹਿਣਾ ਪੈ ਰਿਹਾ ਹੈ ਕਿ ਮੇਰੇ ਪਤੀ ਦੀ ਇਨੀ ਦਹਿਸ਼ਤ ਹੈ ਜਾਂ ਕਿ ਮੇਰੇ ਪਤੀ ਦਾ ਪੈਸਾ ਚੱਲਦਾ ਹੈ, ਕੋਈ ਰਾਜਨੀਤਿਕ ਦਬਾਅ ਹੈ, ਜੋ ਮੇਰੀ ਬੇਟੀ ਨੂੰ ਅੱਜ ਮੇਰੇ ਤੋਂ ਦੂਰ ਹੋਇਆ ਡੇਢ ਮਹੀਨਾ ਹੋ ਗਿਆ। ਪਤਾ ਨਹੀਂ ਮੇਰੀ ਬੱਚੀ ਜਿੰਦਾ ਹੈ ਕਿ ਇਹਨਾਂ ਨੇ ਉਸ ਨੂੰ ਖਤਮ ਕਰ ਦਿੱਤਾ। ਕਿਉਂਕਿ ਮੇਰਾ ਪਤੀ ਮੈਨੂੰ ਅਕਸਰ ਕਹਿੰਦਾ ਕਿ ਜਾਂ ਤਾਂ ਮੇਰਾ ਕਹਿਣਾ ਮਨ ਨਹੀਂ ਮੈਂ ਤੇਰੀ ਬੇਟੀ ਨੂੰ ਮਾਰ ਦੇਣਾ ਹੈ। ਪਿਛਲੇ ਦਿਨੀ ਪੁਲਿਸ ਨੇ ਮੇਰੇ ਪਤੀ ਨੂੰ ਜਲੰਧਰ ਕੈਂਟ ਥਾਣੇ ਲਿਆ ਕੇ ਛੱਡ ਵੀ ਦਿੱਤਾ, ਜਦਕਿ ਮੇਰੀ ਬੱਚੀ ਹਾਜਰ ਨਹੀਂ ਕੀਤੀ। ਅੱਜ ਮੈਂ ਮੀਡੀਆ ਅੱਗੇ ਫਰਿਆਦ ਲੈ ਕੇ ਆਈ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੀ ਬੇਟੀ ਅਤੇ ਮੇਰਾ ਬੇਟਾ ਮੈਨੂੰ ਦਵਾ ਦਿਓ, ਮੈਂ ਬਹੁਤ ਧੰਨਵਾਦੀ ਹੋਵਾਂਗੀ । ਮੈਂ ਅੱਜ ਸੜਕਾਂ ਤੇ ਰੁਲ ਰਹੀ ਆਂ ਮੇਰੀ ਕੋਈ ਮੇਰਾ ਕੋਈ ਵੀ ਸਾਥ ਨਹੀਂ ਦੇ ਰਿਹਾ ਮੈਨੂੰ ਮੇਰੇ ਘਰ ਵਾਲੇ ਨੇ ਅੱਤ ਦੀ ਘਟੀਆ ਔਰਤ ਸਾਬਤ ਕਰਨ ਚ ਕੋਈ ਘਾਟ ਨਹੀਂ ਛੱਡੀ। ਮੈਂ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੀ ਹਾਂ ਕਿ ਮੇਰਾ ਸਾਥ ਦਿਓ ਅਤੇ ਮੈਨੂੰ ਮੇਰੀ ਬੇਟੀ ਸਿੱਧੀ ਅਤੇ ਮੇਰਾ ਬੇਟਾ ਕ੍ਰਿਸ਼ਨ ਮੈਨੂੰ ਦਵਾਉਣ ਵਿਚ ਮਦਦ ਕਰਨ। ਕਿਉਂਕਿ ਮੈਨੂੰ ਆਪਣੇ ਬੱਚਿਆਂ ਦਾ ਹੀ ਸਹਾਰਾ ਹੈ ਮੈਂ ਆਪਣੇ ਬੱਚਿਆਂ ਨੂੰ ਮਿਹਨਤ ਮਜ਼ਦੂਰੀ ਕਰਕੇ ਪੜਾ ਲਿਖਾ ਲਵਾਂਗੀ। ਮੇਰਾ ਪਤੀ ਮੁਕੇਸ਼, ਮੇਰਾ ਜੇਠ ਰਜੇਸ਼ ਮੇਰਾ ਨਨਦੋਈਆ ਕਿਛੁ ਨ ਸਰਈਆ ਪੰਕਜ ਅਗਰਵਾਲ ਮੈਨੂੰ ਮਰਵਾ ਵੀ ਸਕਦੇ ਆ ਮੇਰਾ ਐਕਸੀਡੈਂਟ ਕਰਵਾ ਸਕਦੇ ਆ ਆ। ਮੇਰਾ ਕੋਈ ਵੀ ਜਾਨੀ ਮਾਲੀ ਨੁਕਸਾਨ ਕਰਵਾ ਸਕਦੇ ਆ। ਮੈਨੂੰ ਕੁਝ ਵੀ ਹੁੰਦਾ ਹੈ ਤਾਂ ਮੇਰਾ ਸਹੁਰਾ ਪਰਿਵਾਰ ਜਲੰਧਰ ਪੁਲਿਸ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ ਮੇਰੇ ਤੇ ਕਦੇ ਵੀ ਕੋਈ ਝੂਠਾ ਪਰਚਾ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਇਹੀ ਜਿੰਮੇਵਾਰ ਹੋਣਗੇ।