ਲੁਧਿਆਣਾ ਦੇ ਹੰਬੜਾ ਰੋਡ ਤੇ ਪੈਂਦੇ ਸ੍ਰੀ ਗੋਬਿੰਦ ਗੋਧਾਮ ਦੇ ਲਾਗੇ ਇੱਕ ਧਾਰਮਿਕ ਸਮਾਗਮ ਦੌਰਾਨ ਹਾਦਸਾ ਵਾਪਰ ਗਿਆ l ਇਸ ਭਿਆਨਕ ਹਾਦਸੇ ਦੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਕਰੀਬ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤਾਂ ਦੀ ਪਛਾਣ ਰਿਸ਼ੀ ਨਗਰ ਦੀ ਰਹਿਣ ਵਾਲੀ ਰਜਨੀ ਅਤੇ ਦਵਾਰਕਾ ਐਨਕਲੇਵ ਦੀ ਰਹਿਣ ਵਾਲੀ ਸੁਨੀਤਾ ਕੁਮਾਰੀ ਵਜੋਂ ਹੋਈ ਹੈ। ਢਾਂਚਾ ਲੋਹੇ ਦਾ ਬਣਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਚੱਲਦੇ ਜਗਰਾਤੇ ਦੌਰਾਨ ਪੰਡਾਲ ਡਿੱਗਿਆ, 2 ਔਰਤਾਂ ਦੀ ਮੌਤ, 15 ਜ਼ਖ਼ਮੀ
