ਚੌਧਰੀ ਸੰਤੋਖ ਸਿੰਘ ਦੇ ਘਰ ‘ਤੇ ਲੱਗਾ ਕਾਂਗਰਸ ਦਾ ਝੰਡਾ ਗੁੰਮ, ਕਾਂਗਰਸੀਆ ਨੂੰ ਕੀਤਾ ਸੁੰਨ

ਚੌਧਰੀ ਸੰਤੋਖ ਸਿੰਘ ਦੇ ਘਰ ‘ਤੇ ਲੱਗਾ ਕਾਂਗਰਸ ਦਾ ਝੰਡਾ ਗੁੰਮ, ਕਾਂਗਰਸੀਆ ਨੂੰ ਕੀਤਾ ਸੁੰਨ

ਚੌਧਰੀ ਦੇ ਘਰ ‘ਤੇ ਲੱਗਾ ਕਾਂਗਰਸ ਦਾ ਝੰਡਾ ਗਾਇਬ

ਜਲੰਧਰ ਲੋਕ ਸਭਾ ਹਲਕੇ ‘ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਚੌਧਰੀ ਪਰਿਵਾਰ ਦੇ ਨਿਊ ਵਿਜੇ ਨਗਰ ਸਥਿਤ ਘਰ ਤੋਂ ਕਾਂਗਰਸ ਦਾ ਝੰਡਾ ਉਤਾਰ ਦਿੱਤਾ ਗਿਆ ਹੈ। ਇਹ ਝੰਡਾ ਇੱਥੇ ਲੰਮੇ ਸਮੇਂ ਤੋਂ ਲਾਇਆ ਗਿਆ ਸੀ ਪਰ ਹੁਣ ਨਹੀਂ ਹੈ। ਝੰਡਾ ਉਤਾਰਨ ਨੂੰ ਚੌਧਰੀ ਪਰਿਵਾਰ ਦੀ ਕਾਂਗਰਸ ਤੋਂ ਨਾਰਾਜ਼ਗੀ ਨਾਲ ਜੋੜਿਆ ਜਾ ਰਿਹਾ ਹੈ। ਸਾਬਕਾ ਸੰਸਦ ਮੈਂਬਰ ਸਵਰਗੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਪੁੱਤਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਟਿਕਟਾਂ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਹੈ। ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੀਏ ਦੀਪਕ ਦਾ ਕਹਿਣਾ ਹੈ ਕਿ ਤੇਜ਼ ਹਵਾ ਕਾਰਨ ਝੰਡਾ ਫਟ ਗਿਆ ਸੀ, ਇਸ ਲਈ ਇਸ ਨੂੰ ਲਾਹ ਲਿਆ ਗਿਆ।